Indian Student died in America: ਅਮਰੀਕਾ 'ਚ 22 ਸਾਲਾ ਭਾਰਤੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
Indian Student died in America: ਉਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਗਈ ਸੀ ਵਿਦੇਸ਼
A 22-year-old Indian student died in a Road accident in America News in punjabi : ਹਰ ਰੋਜ਼ ਵਿਦੇਸ਼ ਵਿਚ ਭਾਰਤੀ ਨੌਜਵਾਨਾਂ ਦੇ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇਕ ਹੋਰ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿਥੇ ਇਕ ਭਾਰਤੀ ਵਿਦਿਆਰਥਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸ਼ੇਖ ਜ਼ਹੀਰਾ ਨਾਜ਼ (22) ਵਜੋਂ ਹੋਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਦਰਗਾਹ ਦੇ ਮੁੱਖ ਸੇਵਾਦਾਰ ਦਾ ਕੀਤਾ ਕਤਲ
ਮ੍ਰਿਤਕ ਆਂਧਰਾ ਪ੍ਰਦੇਸ਼ ਰਾਜ ਦੀ ਵਿਜੇਵਾੜਾ ਗ੍ਰਾਮੀਣ ਪ੍ਰਸਾਦਮਪਦੂ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਉੱਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਈ ਸੀ। ਬੀਤੇ ਦਿਨ ਕਾਰ 'ਚ ਸਫਰ ਕਰਦੇ ਸਮੇਂ ਉਸ ਕਾਰ ਦੀ ਗੈਸ ਲੀਕ ਹੋਣ ਕਾਰਨ ਉਸ ਦੀ ਮੌਤ ਹੋ ਗਈ। ਸ਼ੇਖ ਜ਼ਹੀਰਾ ਨਾਜ਼ ਨੇ ਸ਼ਿਕਾਗੋ ਦੇ ਇਕ ਕਾਲਜ ਤੋਂ ਫਿਜ਼ੀਓਥੈਰੇਪੀ ਦੀ ਡਿਗਰੀ ਪੂਰੀ ਕੀਤੀ ਸੀ।
ਇਹ ਵੀ ਪੜ੍ਹੋ: Chandigarh News : ਤਣਾਅ 'ਚ ਪੁਲਿਸ ਮੁਲਾਜ਼ਮ ਕਰ ਰਹੇ ਖ਼ੁਦਕੁਸ਼ੀਆਂ, ਹਾਈ ਪਾਵਰ ਕਮੇਟੀ ਤੋਂ ਜਾਂਚ ਕਰਨ ਦੀ ਕੀਤੀ ਮੰਗ
ਉਹ ਐਮ.ਐਸ ਕਰਨ ਲਈ ਇਸ ਸਾਲ ਅਗਸਤ ਵਿੱਚ ਸ਼ਿਕਾਗੋ, ਅਮਰੀਕਾ ਗਈ ਸੀ ਪਰ ਬੀਤੇ ਦਿਨ ਬੁੱਧਵਾਰ ਨੂੰ ਜਦੋਂ ਉਹ ਕਾਰ ਵਿੱਚ ਸਫ਼ਰ ਕਰ ਰਹੀ ਸੀ ਤਾਂ ਕਾਰ ਦੀ ਗੈਸ ਲੀਕ ਹੋ ਗਈ। ਇਸ ਕਾਰਨ ਕਾਰ ਚਾਲਕ ਸਮੇਤ ਜ਼ਹੀਰਾ ਨਾਜ਼ ਬੇਹੋਸ਼ ਹੋ ਗਈ। ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿਤਾ।
(For more news apart from Indian Student died in America, stay tuned to Rozana Spokesman)