Germany Accident News: ਜਰਮਨ ’ਚ ਕ੍ਰਿਸਮਸ ਦਾ ਜਸ਼ਨ ਮਨਾ ਰਹੀ ਭੀੜ 'ਤੇ ਡਾਕਟਰ ਨੇ ਚੜ੍ਹਾਈ ਕਾਰ, 2 ਦੀ ਮੌਤ, 70 ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

Germany Accident News: ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਚਲਾ ਰਹੇ ਸਾਊਦੀ ਅਰਬ ਦੇ 50 ਸਾਲਾ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ

Doctor drives car into crowd celebrating Christmas in Germany latest news in punjabi

 

Doctor drives car into crowd celebrating Christmas in Germany latest news in punjabi: ਜਰਮਨੀ ਦੇ ਮੈਗਡੇਬਰਗ ਵਿਚ ਕ੍ਰਿਸਮਸ ਮਾਰਕੀਟ ਵਿਚ ਤੇਜ਼ ਰਫ਼ਤਾਰ ਇੱਕ ਕਾਰ ਨੇ ਭੀੜ ਨੂੰ ਕੁਚਲ ਦਿਤਾ, ਜਿਸ ਵਿਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇੱਕ ਬੱਚਾ ਵੀ ਸ਼ਾਮਲ ਹੈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਚਲਾ ਰਹੇ ਸਾਊਦੀ ਅਰਬ ਦੇ 50 ਸਾਲਾ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਸਾਊਦੀ ਅਰਬ ਨੇ ਹਾਦਸੇ ਦੀ ਨਿੰਦਾ ਕੀਤੀ ਹੈ।

ਇਸ ਤੋਂ ਪਹਿਲਾਂ ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆਈ ਸੀ ਪਰ ਅਧਿਕਾਰੀਆਂ ਨੇ ਅਜੇ ਤੱਕ ਸਿਰਫ਼ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਸੈਕਸਨੀ-ਐਨਹਾਲਟ ਰਾਜ ਦੇ ਮੁਖੀ ਰੇਨਰ ਹੈਸਲਹੌਫ ਨੇ ਇਸ ਘਟਨਾ ਬਾਰੇ ਦਸਿਆ ਕਿ ਇਹ ਵਿਅਕਤੀ, ਇੱਕ ਮੈਡੀਕਲ ਪੇਸ਼ੇਵਰ, ਦੋ ਦਹਾਕਿਆਂ ਤੋਂ ਜਰਮਨੀ ਵਿਚ ਸਥਾਈ ਨਿਵਾਸੀ ਵਜੋਂ ਰਹਿ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇਕੱਲਾ ਦੋਸ਼ੀ ਸੀ, ਸ਼ਹਿਰ ਵਿਚ ਹੋਰ ਕੋਈ ਖਤਰਾ ਨਹੀਂ ਹੈ।