ਟਰੰਪ ਦੇ ਵਰੋਧ 'ਚ ਸੜਕਾਂ 'ਤੇ ਉਤਰੇ ਲੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ.......

People descending on the road against the trump

ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ । ਇਨ੍ਹਾਂ ਲੋਕਾਂ ਨੇ ਟਰੰਪ ਦੀਆਂ ਨੀਤੀਆਂ ਵਿਰੁੱਧ ਅਤੇ ਮਹਿਲਾ ਅਧਿਕਾਰਾਂ ਦੇ ਸਮਰਥਨ ਵਿਚ ਤੀਜੇ ਸਾਲਾਨਾ ਮਹਿਲਾ ਮਾਰਚ ਵਿਚ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਅਤੇ ਲੱਗਭਗ 300 ਹੋਰ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤਾ । ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਆਯੋਜਕਾਂ ਨੂੰ ਇਸ ਮਾਰਚ ਵਿਚ ਬਹੁਤ ਸਾਰੇ ਲੋਕਾਂ ਦੇ ਸ਼ਾਮਲ ਹੋਣ ਦੀ ਆਸ ਸੀ ਜਿਵੇਂ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਅਗਲੇ ਦਿਨ 20 ਜਨਵਰੀ, 2017 ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਵੱਡੀ ਗਿਣਤੀ ਵਿਚ ਲੋਕ ਆਏ ਸਨ।

ਸ਼ਨੀਵਾਰ ਨੂੰ ਜਲੂਸ ਵਿਚ ਲੋਕਾਂ ਦੀ ਗਿਣਤੀ ਸਿਰਫ ਹਜ਼ਾਰਾਂ ਤਕ ਪਹੁੰਚ ਗਈ । ਨਿਊਯਾਰਕ, ਲਾਸ ਏਂਜਲਸ,ਅਟਲਾਂਟਾ, ਫ਼ਿਲਾਡੇਲਫ਼ੀਆ ਅਤੇ ਹੋਰ ਸ਼ਹਿਰਾਂ 'ਚ ਪ੍ਰਦਰਸ਼ਨ ਦਾ ਅਸਰ ਘੱਟ ਨਜ਼ਰ ਆਇਆ । ਮੁਖ ਪ੍ਰਦਰਸ਼ਨ ਵ੍ਹਾਈਟ ਹਾਊਸ ਦੇ ਨੇੜੇ ਫ਼੍ਰੀਡਮ ਪਲਾਜ਼ਾ ਵਿਚ ਹੋਇਆ ਜਿਥੇ ਆਯੋਜਕਾਂ ਨੇ ਵ੍ਹਾਈਟ ਹਾਊਸ ਨੂੰ ਕੈਪੀਟਲ ਨਾਲ ਜੋੜਨ ਵਾਲੇ ਪੇਨਸਿਲਵੇਨੀਆ ਐਵੀਨਿਊ ਨੇੜੇ ਇਕ ਮੰਚ ਬਣਾਇਆ ਹੋਇਆ ਸੀ । ਕਈ ਪ੍ਰਦਰਸ਼ਨਕਾਰੀ ਗੁਲਾਬੀ ਰੰਗ ਦੀ ਉੱਨ ਦੀ ਟੋਪੀ ਪਹਿਨੇ ਹੋਏ ਸਨ ਅਤੇ ਵਖ-ਵਖ ਤਰ੍ਹਾਂ ਦੇ ਸ਼ੰਦੇਸ਼ਾਂ ਵਾਲੇ ਪੋਸਟਰ ਫੜੇ ਹੋਏ ਸਨ । 

ਪ੍ਰਦਰਸ਼ਨ ਕਰਨ ਵਾਲੇ 'ਆਪਣੀ ਬੱਚੇਦਾਨੀ ਦੀ ਰੱਖਿਆ ਖੁਦ ਕਰੋ', ਅਸੀਂ ਸਾਰਿਆਂ ਲਈ ਬਰਾਬਰੀ ਦੀ ਮੰਗ ਕਰਦੇ ਹਾਂ ਅਤੇ 'ਬੁੱਕ 1 ਵਿਚ ਹੈਰੀ ਪੌਟਰ, ਹਰਮਾਈਨ ਦੇ ਬਿਨਾਂ ਮਰ ਜਾਂਦਾ' ਆਦਿ ਨਾਅਰਿਆਂ ਦੇ ਪੋਸਟਰ ਲੈ ਕੇ ਆਏ ਸਨ। ਸ਼ਨੀਵਾਰ ਦਾ ਪ੍ਰਦਰਸ਼ਨ ਮਹਿਲਾ ਮਾਰਚ ਦੀਆਂ ਆਗੂਆਂ ਵਲੋਂ 10 ਆਯਾਮੀ ਸਿਆਸੀ ਮੰਚ ਦੇ ਐਲਾਨ ਦੇ ਬਾਅਦ ਆਇਆ ਜਿਸ ਦੇ ਬਾਰੇ ਵਿਚ ਸਮੂਹ ਨੇ ਕਿਹਾ ਕਿ ਇਹ ਅਸਲ ਰੂਪ ਨਾਲ ਪ੍ਰਾਪਤ ਕਰਨ ਯੋਗ ਲੋੜਾਂ ਨੂੰ ਰੇਖਾਂਕਿਤ ਕਰੇਗਾ।     (ਪੀਟੀਆਈ)

ਇਨ੍ਹਾਂ ਵਿਚ ਫੈਡਰਲ ਰੂਪ ਵਿਚ ਘੱਟੋ-ਘੱਟ ਤਨਖਾਹ, ਜਣਨ ਅਧਿਕਾਰ ਅਤੇ ਔਰਤਾਂ ਪ੍ਰਤੀ ਹਿੰਸਾ ਨੂੰ ਰੇਖਾਂਕਿਤ ਕਰਨਾ ਅਤੇ ਲੰਬੇ ਸਮੇਂ ਤੋਂ ਕਿਰਿਆਹੀਣ ਪਏ ਬਰਾਬਰੀ ਅਧਿਕਾਰ ਵਿਚ ਸੋਧ ਸ਼ਾਮਲ ਹੈ। ਅਖਬਾਰ ਦੀ ਰਿਪੋਰਟ ਮੁਤਾਬਕ ਮਾਰਚ ਦੇ ਕੁਝ ਆਯੋਜਕਾਂ ਅਤੇ ਨੈਸ਼ਨ ਆਫ਼ ਇਸਲਾਮ ਨੇਤਾ ਲੁਈਸ ਫ਼ਾਰਖ਼ਾਨ ਵਿਚਕਾਰ ਸੰਬੰਧਾਂ ਨੇ ਭਾਵੇਂਕਿ ਇਕ ਵਿਵਾਦ ਵੀ ਖੜ੍ਹਾ ਕਰ ਦਿਤਾ ਜਿਨ੍ਹਾਂ ਨੇ ਯਹੂਦੀ ਲੋਕਾਂ ਦੀ ਤੁਲਨਾ ਦੀਮਕ ਨਾਲ ਕਰਦਿਆਂ ਉਨ੍ਹਾਂ ਨੂੰ ਰੰਗਭੇਦ ਦਾ ਮਾਤਾ-ਪਿਤਾ ਦਸਿਆ । (ਪੀਟੀਆਈ)