ਭੀੜ ਘਟਾਉਣ ਲਈ ਟੋਕੀਓ ਮੈਟਰੋ ਸਟੇਸ਼ਨ 'ਤੇ ਮਿਲ ਰਿਹੈ ਮੁਫ਼ਤ ਭੋਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੈਟਰੋ ਦੀ ਕੋਸ਼ਿਸ਼ ਹੈ ਕਿ ਯਾਤਰੀ ਸਵੇਰ ਦੀ ਭੀੜ ਤੋਂ ਪਹਿਲਾਂ ਹੀ ਮੌਟਰੋ ਦਾ ਸਫਰ ਪੂਰਾ ਕਰ ਲੈਣ।

Most Crowded Rush

ਟੋਕੀਓ : ਟੋਕੀਓ ਮੈਟਰੋ ਵਿਚ ਰੋਜ਼ਾਨਾ ਲਗਭਗ 72 ਲੱਖ ਲੋਕ ਸਫਰ ਕਰਦੇ ਹਨ। ਇਥੇ ਕੁਝ ਲਾਈਨਾਂ ਘੰਟਿਆਂ ਤੱਕ ਭੀੜ ਕਾਰਨ ਪ੍ਰਭਾਵਿਤ ਰਹਿੰਦੀਆਂ ਹਨ। ਸੱਭ ਤੋਂ ਵੱਧ ਬੂਰੀ ਹਾਲਤ ਤੋਜ਼ਈ ਲਾਈਨ ਦੀ ਹੁੰਦੀ ਹੈ ਜਿਥੇ ਘੰਟਿਆਂ ਤੱਕ ਯਾਤਰੀ ਭੀੜ ਵਿਚ ਫੰਸੇ ਰਹਿੰਦੇ ਹਨ। ਮੈਟਰੋ ਦੀ ਕੋਸ਼ਿਸ਼ ਹੈ ਕਿ ਯਾਤਰੀ ਸਵੇਰ ਦੀ ਭੀੜ ਤੋਂ ਪਹਿਲਾਂ ਹੀ ਮੌਟਰੋ ਦਾ ਸਫਰ ਪੂਰਾ ਕਰ ਲੈਣ।

ਜੇਕਰ 2000 ਯਾਤਰੀ ਵੀ ਅਗਲੇ ਦੋ ਹਫਤੇ ਤੱਕ ਮੈਟਰੋ ਪਹਿਲਾਂ ਫੜ ਲੈਣ ਤਾਂ ਉਹਨਾਂ ਨੂੰ ਟੋਕੀਓ ਮੈਟਰੋ ਟੈਂਪੁਰਾ (ਇਕ ਤਰ੍ਹਾਂ ਦਾ ਜਪਾਨੀ ਭੋਜਨ ) ਦੇਵੇਗਾ ਅਤੇ ਉਹ ਵੀ ਬਿਲਕੁਲ ਮੁਫ਼ਤ। ਜੇਕਰ 2500 ਲੋਕ ਇਹ ਚੁਣੌਤੀ ਪੂਰੀ ਕਰਦੇ ਹਨ ਤਾਂ ਉਹਨਾਂ ਨੂੰ ਮੁਫ਼ਤ ਵਿਚ ਸੋਬਾ (ਜਪਾਨੀ ਖਾਣਾ) ਮਿਲੇਗਾ। ਜੇਕਰ ਇਸ ਚੁਣੌਤੀ ਨੂੰ 3000 ਲੋਕ ਪੂਰਾ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਸੋਬਾ ਅਤੇ ਟੈਂਪੁਰਾ ਦੋਨੋਂ ਦਿਤੇ ਜਾਣਗੇ।

ਇਸ ਮੁਹਿੰਮ ਵਿਚ ਲਗਭਗ 1000 ਕੰਪਨੀਆਂ ਸ਼ਾਮਲ ਹੋ ਰਹੀਆਂ ਹਨ। ਇਹ ਕੰਪਨੀਆਂ ਅਪਣੇ ਕਰਮਚਾਰੀਆਂ ਨੂੰ ਛੇਤੀ ਕੰਮ ਸ਼ੁਰੂ ਕਰਨ ਅਤੇ ਖਤਮ ਕਰਨ ਦੀ ਇਜਾਜ਼ਤ ਦੇ ਰਹੀਆਂ ਹਨ। ਇੰਨਾ ਹੀ ਨਹੀਂ ਇਹ ਕੰਪਨੀਆਂ ਕਰਮਚਾਰੀਆਂ ਨੂੰ ਅਪਣੇ ਘਰ ਤੋਂ ਕੰਮ ਕਰਨ ਦੀ ਸਹੂਲਤ ਵੀ ਦੇ ਰਹੀਆਂ ਹਨ।