ਗ੍ਰੀਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ‘ਏਕਾਤੇਰਿਨੀ ਸਾਕੇਲਾਰਾਪੂਲੌ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗ੍ਰੀਸ ਦੀ ਸੰਸਦ ਨੇ ਬੁੱਧਵਾਰ ਨੂੰ ਦੇਸ਼ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਰਾਸ਼ਟਰਪਤੀ...

'Ekaterini Sakalarapul'

ਏਥਨਜ: ਗ੍ਰੀਸ ਦੀ ਸੰਸਦ ਨੇ ਬੁੱਧਵਾਰ ਨੂੰ ਦੇਸ਼ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਰਾਸ਼ਟਰਪਤੀ ਦੀ ਚੋਣ ਕੀਤੀ। ਸੰਸਦ ਦੇ ਪ੍ਰਮੁੱਖ ਕੋਸਟਾਸ ਸੌਲਸ ਨੇ ਦੱਸਿਆ ਕਿ 261 ਸਾਂਸਦਾਂ ਨੇ 63 ਸਾਲਾ ਏਕਾਤੇਰਿਨੀ ਸਕੇਲਾਰੋਪੋਓਲੋ ਦੇ ਪੱਖ ਵਿਚ ਵੋਟਿੰਗ ਕੀਤੀ। ਉਹ 13 ਮਾਰਚ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੇਗੀ। ਉਹ ਕੌਂਸਲ ਆਫ ਸਟੇਟ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਵੀ ਹੈ।

ਸੁਪਰੀਮ ਕੋਰਟ ਦੇ ਇਕ ਜੱਜ ਦੀ ਬੇਟੀ ਸਕੇਲਾਰੋਪੋਓਲੋ ਨੇ ਪੈਰਿਸ ਦੀ ਸਰਬੋਰਨ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਭਾਵੇਂਕਿ ਰਾਸ਼ਟਰਪਤੀ ਨਾਮ ਦਾ ਗ੍ਰੀਕ ਰਾਜ ਦਾ ਪ੍ਰਮੁੱਖ ਅਤੇ ਕਮਾਂਡਰ-ਇਨ-ਚੀਫ ਹੁੰਦਾ ਹੈ ਪਰ ਇਹ ਅਹੁਦਾ ਕਾਫੀ ਹਦ ਤੱਕ ਰਸਮੀ ਹੁੰਦਾ ਹੈ।

ਯੂਨਾਨੀ ਰਾਸ਼ਟਰਪਤੀ ਸਰਕਾਰਾਂ ਅਤੇ ਕਾਨੂੰਨਾਂ ਦੀ ਪੁਸ਼ਟੀ ਕਰਦੇ ਹਨ ਅਤੇ ਤਕਨੀਕੀ ਰੂਪ ਨਾਲ ਯੁੱਧ ਦਾ ਐਲਾਨ ਕਰਨ ਦੀ ਸ਼ਕਤੀ ਰੱਖਦੇ ਹਨ ਪਰ ਸਿਰਫ ਸਰਕਾਰਾਂ ਦੇ ਨਾਲ ਮਿਲ ਕੇ।