ਫ਼ਿਲਮ ‘1917’ ’ਚ ਇੱਕ ਸਿੱਖ ਕਿਰਦਾਰ ਉੱਤੇ ਕੀਤੀ ਟਿੱਪਣੀ ਦੀ ਸਖ਼ਤ ਨਿਖੇਧੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਲੀਵੁੱਡ ਅਦਾਕਾਰ ਲਾਰੈਂਸ ਫ਼ੌਕਸ ਵੱਲੋਂ ਫ਼ਿਲਮ ‘1917’ ’ਚ ਇੱਕ ਸਿੱਖ ਕਿਰਦਾਰ ਉੱਤੇ ਕੀਤੀ ਟਿੱਪਣੀ ਦੀ ਸਖ਼ਤ ਨਿਖੇਧੀ ਹੋ ਰਹੀ ਹੈ। ਇਹ ਫ਼ਿਲਮ ਪਹਿਲੇ ਵਿਸ਼ਵ ਯੁੱਧ ਦੀਆਂ

File Photo

ਕੈਲੀਫ਼ੋਰਨੀਆ- ਹਾਲੀਵੁੱਡ ਅਦਾਕਾਰ ਲਾਰੈਂਸ ਫ਼ੌਕਸ ਵੱਲੋਂ ਫ਼ਿਲਮ ‘1917’ ’ਚ ਇੱਕ ਸਿੱਖ ਕਿਰਦਾਰ ਉੱਤੇ ਕੀਤੀ ਟਿੱਪਣੀ ਦੀ ਸਖ਼ਤ ਨਿਖੇਧੀ ਹੋ ਰਹੀ ਹੈ। ਇਹ ਫ਼ਿਲਮ ਪਹਿਲੇ ਵਿਸ਼ਵ ਯੁੱਧ ਦੀਆਂ ਘਟਨਾਵਾਂ ਉੱਤੇ ਆਧਾਰਤ ਹੈ ਤੇ ਇਸ ਫ਼ਿਲਮ ਦਾ ਨਿਰਦੇਸ਼ਨ ਆਸਕਰ ਪੁਰਸਕਾਰ ਜੇਤੂ ਸੈਮ ਮੈਂਡੀਜ਼ ਨੇ ਕੀਤਾ ਹੈ। 41 ਸਾਲਾ ਅਦਾਕਾਰ ਲਾਰੈਂਸ ਫ਼ੌਕਸ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ

ਕਿ ਫ਼ਿਲਮ ‘1917’ ਸੰਸਥਾਗਤ ਤੌਰ ਉੱਤੇ ਨਸਲਵਾਦੀ ਹੈ ਕਿਉਂਕਿ ਇਸ ਫ਼ਿਲਮ ਵਿਚ ਇੱਕ ਸਿੱਖ ਫ਼ੌਜੀ ਜਵਾਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਇਸ ਵਾਰ ਆਸਕਰ ਪੁਰਸਕਾਰਾਂ ਦੇ 10 ਵਰਗਾਂ ਲਈ ਨਾਮਜ਼ਦ ਹੋਈ ਹੈ। ਇਸ ਅਦਾਕਾਰ ਦੀ ਇਸ ਇਤਰਾਜ਼ਯੋਗ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।

 

ਹੁਣ ਇਸ ਤੱਥ ਨੂੰ ਸਾਰੇ ਜਾਣਦੇ ਹਨ ਕਿ ਪਹਿਲੇ ਵਿਸ਼ਵ ਯੁੱਧ ਵਿਚ ਹਜ਼ਾਰਾਂ ਸਿੱਖ ਜਵਾਨ ਬ੍ਰਿਟਿਸ਼ ਭਾਰਤੀ ਫ਼ੌਜ ਵਿਚ ਮੌਜੂਦ ਸਨ ਤੇ ਉਨ੍ਹਾਂ ਦੀ ਬਹਾਦਰੀ ਦੇ ਚਰਚੇ ਅੱਜ ਵੀ ਹੋ ਰਹੇ ਹਨ। ਇਨ੍ਹਾਂ ਸਿੱਖ ਫ਼ੌਜੀ ਜਵਾਨਾਂ ਨੇ ਯਪਰੇਸ ਤੇ ਸੌਮੇ ਜਿਹੇ ਸਥਾਨਾਂ ਉੱਤੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ। ਫ਼ਿਲਮ ‘1917’ ਐਤਕੀਂ ਬਿਹਤਰੀਨ ਫ਼ਿਲਮ ਤੇ ਬਿਹਤਰੀਨ ਹਦਾਇਤਕਾਰ (ਡਾਇਰੈਕਟਰ) ਦੇ ਵਰਗਾਂ ਵਿਚ ਵੀ ਨਾਮਜ਼ਦ ਹੋਈ ਹੈ।

ਲਾਰੈਂਸ ਫ਼ੌਕਸ ਨੇ ਕਿਹਾ ਹੈ ਕਿ ਇਹ ਫ਼ਿਲਮ ਅਦਾਕਾਰਾਂ ਦੀ ਚਮੜੀ ਦੇ ਰੰਗ ਵੱਲ ਧਿਆਨ ਖਿੱਚਦੀ ਹੈ। ਫ਼ੌਕਸ ਮੁਤਾਬਕ ਇਸ ਫ਼ਿਲਮ ਵਿਚ ਸਿੱਖ ਕਿਰਦਾਰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਸੀ। ਹਾਲੀਵੁੱਡ ਦੇ ਇਸ ਅਦਾਕਾਰ ਨੂੰ ਲੱਗਦਾ ਹੈ ਕਿ ਇਸ ਫ਼ਿਲਮ ‘1917’ ’ਚ ਸਿਰਫ਼ ਗੋਰੀ ਚਮੜੀ ਵਾਲੇ ਫ਼ੌਜੀ ਜਵਾਨ ਹੀ ਵਿਖਾਏ ਜਾਣੇ ਚਾਹੀਦੇ ਸਨ।

ਇਸ ਫ਼ਿਲਮ ਵਿਚ ਵਿਖਾਏ ਇੱਕੋ–ਇੱਕ ਸਿੱਖ ਕਿਰਦਾਰ ਨੂੰ ਪਰਦੇ ਉੱਤੇ ਨਾਭਾਨ ਰਿਜ਼ਵਾਨ ਨੇ ਬਾਖ਼ੂਬੀ ਨਿਭਾਇਆ ਹੈ। ਪਹਿਲੇ ਵਿਸ਼ਵ ਯੁੱਧ ਵਿਚ 74,187 ਭਾਰਤੀ ਫ਼ੌਜੀ ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਵਿੱਚੋਂ 20 ਫ਼ੀ ਸਦੀ ਦੇ ਲਗਭਗ ਸਿੱਖ ਹੀ ਸਨ। ਲਾਰੈਂਸ ਫ਼ੌਕਸ ਹਾਲੀਵੁੱਡ ਦੇ ਅਦਾਕਾਰ ਜੇਮਸ ਫ਼ੌਕਸ ਦਾ ਪੁੱਤਰ ਤੇ ਐਡਵਰਡ ਫ਼ੌਕਸ ਦਾ ਭਤੀਜਾ ਹੈ।