ਵਫ਼ਾਦਾਰੀ: ਬਿਮਾਰ ਮਾਲਕਣ ਨੂੰ ਮਿਲਣ ਲਈ 7 ਦਿਨਾਂ ਤੱਕ ਹਸਪਤਾਲ ਦੇ ਬਾਹਰ ਬੈਠਾ ਰਿਹਾ ਕੁੱਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਐਂਬੂਲੈਂਸ ਦੇ ਪਿੱਛੇ-ਪਿੱਛੇ ਹਸਪਤਾਲ ਪਹੁੰਚਿਆ ਕੁੱਤਾ

Dog loyalty

ਇਸਤਾਂਬੁਲ: ਤੁਸੀਂ ਮਨੁੱਖ ਦੀ ਕੁੱਤੇ ਨਾਲ ਦੋਸਤੀ ਅਤੇ ਕੁੱਤਿਆਂ ਦੀ ਵਫ਼ਾਦਾਰੀ ਨਾਲ ਜੁੜੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ, ਪਰ ਤੁਰਕੀ ਦੇ ਇਸਤਾਂਬੁਲ ਵਿੱਚ ਕੁੱਤੇ ਦੀ ਵਫ਼ਾਦਾਰੀ ਦੀ ਇੱਕ ਅਨੌਖੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇਥੇ ਇਕ ਕੁੱਤਾ ਆਪਣੀ ਗੰਭੀਰ ਰੂਪ ਵਿਚ ਬੀਮਾਰ ਮਾਲਕਣ ਨੂੰ ਦੇਖਣ ਲਈ ਕਈ ਦਿਨਾਂ ਤੋਂ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦਾ ਰਿਹਾ। 

ਮਹੱਤਵਪੂਰਨ ਗੱਲ ਇਹ ਹੈ ਕਿ ਕੁੱਤੇ  ਨੂੰ  ਉਸਦੀ ਮਾਲਕਣ ਨੂੰ ਮਿਲਣ ਦੀ ਇੱਛਾ, ਹਸਪਤਾਲ ਖਿੱਚ ਕੇ ਲੈ ਆਈ।  ਇਹ ਕੁੱਤਾ ਪੂਰੀ ਤਰ੍ਹਾਂ ਆਪਣੀ ਮਾਲਕਣ ਲਈ ਸਮਰਪਤ ਹੈ। ਇਸ ਕਾਰਨ ਕਰਕੇ, ਕੁੱਤੇ ਨੇ ਆਪਣੀ ਮਾਲਕਣ ਦੀ ਉਡੀਕ ਵਿਚ ਹਸਪਤਾਲ ਦੇ ਬਾਹਰ ਕਈ ਦਿਨ ਬਿਤਾਏ।

ਐਂਬੂਲੈਂਸ ਦੇ ਪਿੱਛੇ-ਪਿੱਛੇ ਹਸਪਤਾਲ ਪਹੁੰਚਿਆ ਕੁੱਤਾ
ਜਦੋਂ ਐਂਬੂਲੈਂਸ ਕੁੱਤੇ ਦੀ ਮਾਲਕਣ ਨੂੰ ਇਲਾਜ ਲਈ ਹਸਪਤਾਲ ਲੈ ਕੇ ਆ ਰਹੀ ਸੀ ਤਾਂ ਕੁੱਤਾ ਐਂਬੂਲੈਂਸ ਦੇ ਪਿੱਛੇ- ਪਿੱਛੇ ਹਸਪਤਾਲ ਪਹੁੰਚਿਆ। ਇਸ ਤੋਂ ਬਾਅਦ, ਤੁਰਕੀ ਦੇ ਇਸਤਾਂਬੁਲ ਵਿੱਚ ਲਗਾਤਾਰ ਕਈ ਦਿਨ ਕੁੱਤਾ ਹਸਪਤਾਲ ਦੇ ਗੇਟ ਦੇ ਕੋਲ ਬੈਠਾ ਅਤੇ ਆਪਣੀ ਮਾਲਕਣ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਇਸ ਦੌਰਾਨ ਬੀਮਾਰ ਔਰਤ ਦੀ ਧੀ ਕੁੱਤੇ ਨੂੰ ਇਕ ਵਾਰ ਆਪਣੇ ਘਰ ਲੈ ਗਈ ਸੀ, ਪਰ ਕੁੱਤਾ ਭੱਜ ਕੇ ਹਸਪਤਾਲ ਪਹੁੰਚ ਗਿਆ।

ਸਵੇਰ ਤੋਂ ਰਾਤ ਤੱਕ ਮਾਲਕਣ ਦੀ ਉਡੀਕ ਕਰਦਾ ਰਿਹਾ
ਸੁਰੱਖਿਆ ਗਾਰਡ ਨੇ ਦੱਸਿਆ ਕਿ ਕੁੱਤਾ ਹਰ ਰੋਜ਼ ਸਵੇਰੇ 9 ਵਜੇ ਹਸਪਤਾਲ ਦੇ ਗੇਟ ਨੇੜੇ ਆਉਂਦਾ ਸੀ ਅਤੇ ਦੇਰ ਰਾਤ ਤੱਕ ਇਥੇ ਆਪਣੀ ਮਾਲਕਣ ਦਾ ਇੰਤਜ਼ਾਰ ਕਰਦਾ ਰਹਿੰਦਾ ਸੀ।