ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣਨ ਨਾਲ ਭਾਰਤ ਅਮਰੀਕਾ ਦੇ ਰਿਸ਼ਤੇ ਹੋਣਗੇ ਮਜ਼ਬੂਤ- ਵਾਈਟ ਹਾਊਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਬਣਨ ਨਾਲ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਅੱਗੇ ਹੋਰ ਮਜ਼ਬੂਤ ਹੋਣ ਉਮੀਦ ਹੈ। 

KAMLA HARRIS

ਵਾਸ਼ਿੰਗਟਨ -  ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਜੋਅ ਬਾਇਡੇਨ ਨੇ ਕੱਲ੍ਹ ਸਹੁੰ ਚੁੱਕ ਲਈ ਤੇ ਭਾਰਤੀ ਮੂਲ ਦੇ ਕਮਲਾ ਹੈਰਿਸ ਨੇ ਵੀ ਉੱਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕ ਲਈ। ਇਸੇ ਦੌਰਾਨ ਕਮਲਾ ਹੈਰਿਸ ਨੇ ਆਪਣੀ ਕੋਰ ਟੀਮ ’ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ ਜਗ੍ਹਾ ਦਿੱਤੀ ਹੈ ਜੋ ਭਾਰਤ ਲਈ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਵਾਈਟ ਹਾਊਸ ਨੇ ਕਿਹਾ," ਅਮਰੀਕਾ ਵਿਚ ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਬਣਨ ਨਾਲ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਅੱਗੇ ਹੋਰ ਮਜ਼ਬੂਤ ਹੋਣ ਉਮੀਦ ਹੈ। 

ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈੱਨ ਸਾਕੀ ਨੇ ਕਿਹਾ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਭਾਰਤ ਤੇ ਅਮਰੀਕਾ ਵਿਚਕਾਰ ਸੰਬੰਧਾਂ ਦੀ ਕੀਮਤ ਨੂੰ ਸਮਝਦੇ ਤੇ ਇੱਜ਼ਤ ਦਿੰਦੇ ਹਨ ਤੇ ਇਹ ਅੱਗੇ ਵੀ ਜਾਰੀ ਰਹੇਗਾ। ਜ਼ਿਕਰਯੋਗ ਹੈ ਕਮਲਾ ਹੈਰਿਸ ਨੇ ਆਪਣੀ ਕੋਰ ਟੀਮ ’ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ ਜਗ੍ਹਾ ਦਿੱਤੀ ਹੈ ਜੋ ਭਾਰਤ ਲਈ ਮਾਣ ਵਾਲੀ ਗੱਲ ਹੈ।

ਬਾਈਡਨ ਪ੍ਰਸ਼ਾਸਨ ਵਿਚ ਭਾਰਤ-ਅਮਰੀਕਾ ਦੇ ਸਬੰਧਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸਾਕੀ ਨੇ ਕਿਹਾ, “ਰਾਸ਼ਟਰਪਤੀ ਬਾਇਡੇਨ ਕਈ ਵਾਰ ਭਾਰਤ ਗਏ ਹਨ, ਉਨ੍ਹਾਂ ਨੇ ਕਿਹਾ ਕਿ ਇਸਦੀ ਮਹੱਤਤਾ ਨੂੰ ਸਮਝਦੇ ਭਾਰਤ ਅਤੇ ਅਮਰੀਕਾ ਦੇ ਨੇਤਾਵਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਸਫਲ ਦੁਵੱਲੇ ਸੰਬੰਧਾਂ ਦਾ ਸਤਿਕਾਰ ਕਰਦਾ ਹੈ। ਬਾਈਡਨ ਪ੍ਰਸ਼ਾਸਨ ਇਸ ਨੂੰ ਅੱਗੇ ਲਿਜਾਣ ਦੀ ਉਮੀਦ ਕਰ ਰਿਹਾ ਹੈ। "

ਸਾਕੀ ਨੇ ਕਿਹਾ, " ਬਾਇਡੇਨ ਨੇ ਉਸਨੂੰ (ਹੈਰਿਸ) ਚੁਣਿਆ ਹੈ ਅਤੇ ਉਹ ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਭਾਰਤੀ ਹੈ।" ਯਕੀਨਨ ਇਹ ਨਾ ਸਿਰਫ ਸਾਡੇ ਦੇਸ਼ ਲਈ ਸਾਡੇ ਸਾਰਿਆਂ ਲਈ ਇਕ ਇਤਿਹਾਸਕ ਪਲ ਹੈ, ਬਲਕਿ ਇਹ ਸਾਡੇ ਰਿਸ਼ਤੇ ਨੂੰ ਹੋਰ ਤੇਜ਼ ਕਰੇਗਾ। '