ਅਲਜੀਰੀਆ: ਫ਼ੌਜ ਦਾ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ, ਦੋ ਮਰੇ
ਅਲਜੀਰੀਆ ਦੇ ਪੱਛਮੀ ਸੂਬੇ ਟਿਰੇਟ ਵਿਚ ਕਲ ਰਾਤ ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ.....
Army helicopter accident two dead
ਅਲਜੀਅਰਸ : ਅਲਜੀਰੀਆ ਦੇ ਪੱਛਮੀ ਸੂਬੇ ਟਿਰੇਟ ਵਿਚ ਕਲ ਰਾਤ ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਹੈਲੀਕਾਪਟਰ ਅਲਜੀਅਰਸ ਤੋਂ ਲਗਭਗ 220 ਕਿਲੋਮੀਟਰ ਦੂਰ ਰੇਚਾਈਗਾ ਦੇ ਜੰਗਲ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਐਂਬੂਲੈਂਸ ਅਤੇ ਪੁਲਿਸ ਦੀ ਗਸ਼ਤੀ ਟੀਮ ਮੌਕੇ 'ਤੇ ਪਹੁੰਚੀ। ਰਖਿਆ ਮੰਤਰਾਲੇ ਵਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਅਪ੍ਰੈਲ ਵਿਚ ਵੀ ਫ਼ੌਜ ਦਾ ਈਯੂਸ਼ੀਨ ਆਈ-76 ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋਣ ਨਾਲ 257 ਲੋਕਾਂ ਦੀ ਮੌਤ ਹੋ ਗਈ ਸੀ। ਦੁਰਘਟਨਾ ਵਿਚ ਮਰਨ ਵਾਲੇ ਜ਼ਿਆਦਾਤਰ ਫ਼ੌਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ। (ਪੀਟੀਆਈ)