ਯੌਨ ਸ਼ੋਸ਼ਣ ਵਿਰੁਧ ਠੋਸ ਕਦਮ ਚੁੱਕਣ ਦੀ ਲੋੜ : ਪੋਪ ਫ੍ਰਾਂਸਿਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੋਪ ਫ੍ਰਾਂਸਿਸ ਨੇ ਬਾਲ ਯੌਨ ਸ਼ੋਸਣ ਦਾ ਮੁਕਾਬਲਾ ਕਰਨ ਲਈ ਵੈਟੀਕਨ ਸਿਟੀ ਵਿਚ ਵੀਰਵਾਰ ਨੂੰ ਇਕ ਇਤਿਹਾਸਿਕ ਸੰਮੇਲਨ ਦੀ ਸ਼ੁਰੂਆਤ ਕੀਤੀ। ਸੰਮੇਲਨ ਵਿਚ ਪੋਪ ਨੇ ਕਿਹਾ...

Pope Francis

ਵੈਟੀਕਨ ਸਿਟੀ : ਪੋਪ ਫ੍ਰਾਂਸਿਸ ਨੇ ਬਾਲ ਯੌਨ ਸ਼ੋਸਣ ਦਾ ਮੁਕਾਬਲਾ ਕਰਨ ਲਈ ਵੈਟੀਕਨ ਸਿਟੀ ਵਿਚ ਵੀਰਵਾਰ ਨੂੰ ਇਕ ਇਤਿਹਾਸਿਕ ਸੰਮੇਲਨ ਦੀ ਸ਼ੁਰੂਆਤ ਕੀਤੀ। ਸੰਮੇਲਨ ਵਿਚ ਪੋਪ ਨੇ ਕਿਹਾ ਕਿ ਕੈਥੋਲਿਕ ਚਰਚ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਸ਼ਵ ਠੋਸ ਕਦਮ ਚੁੱਕੇ ਜਾਣ ਦੀ ਉਮੀਦ ਕਰਦਾ ਹੈ। 
ਪੋਪ ਨੇ ਅਪਣੀ ਤਰ੍ਹਾਂ ਦੇ ਪਹਿਲੇ ਸੰਮੇਲਨ ਦੇ ਉਦਘਾਟਨ ਦੌਰਾਨ ਕਿਹਾ ਕਿ ਈਸ਼ਵਰ ਦੇ ਪਵਿੱਤਰ ਬੰਦੇ ਸਧਾਰਨ ਤੌਰ 'ਤੇ ਨਿੰਦਾ ਕੀਤੇ ਜਾਣ ਦਾ ਇੰਤਜ਼ਾਰ ਨਹੀਂ ਕਰ ਰਹੇ ਸਗੋਂ ਉਹ ਠੋਸ ਅਤੇ ਯੋਗ ਉਪਾਅ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ,''ਆਓ, ਅਸੀਂ ਉਨ੍ਹਾਂ ਬੱਚਿਆਂ ਦੀ ਸੁਣੀਏ ਜੋ ਨਿਆਂ ਦੀ ਅਪੀਲ ਕਰ ਰਹੇ ਹਨ।'' ਅਸਲ ਵਿਚ ਪੋਪ ਯੌਨ ਸ਼ੋਸ਼ਣ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਨਾਲ ਨਜਿੱਠਣਾ ਚਾਹੁੰਦੇ ਹਨ। ਇਨ੍ਹਾਂ ਘਟਨਾਵਾਂ ਨਾਲ ਸਾਲ 2018 ਵਿਚ ਦੁਨੀਆ ਭਰ ਦੇ ਚਰਚ ਪ੍ਰਭਾਵਿਤ ਹੋਏ। ਪੋਪ ਫ੍ਰਾਂਸਿਸ (82) ਬਾਲ ਯੌਨ ਸ਼ੋਸ਼ਣ ਵਿਰੁਧ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਨ। ਸੰਮੇਲਨ ਵਿਚ 114 ਸੀਨੀਅਰ ਬਿਸ਼ਪ ਨੂੰ ਇਸ ਬਾਰੇ ਵਿਚ ਸਿਖਲਾਈ ਦਿਤੀ ਜਾਵੇਗੀ।  
(ਪੀਟੀਆਈ)