CBI ਵੱਲੋਂ ਬੰਗਲੌਰ ਵਿਚ ਨਾਈਜੀਰੀਆ ਦੇ 2 ਨਸ਼ਾ ਤਸਕਰ ਗ੍ਰਿਫਤਾਰ
ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਤੇ ਵਿਦੇਸ਼ੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।
CBI
ਬੰਗਲੌਰ: ਅੱਜ ਕੱਲ੍ਹ ਦੇਸ਼ ਭਰ ਵਿਚ ਨਸ਼ੇ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਡਰੱਗ ਨਾਲ ਹੀ ਮੌਤਾਂ ਦੀ ਗਿਣਤੀ ਵੀ ਵੱਧ ਗਈ ਹੈ। ਅੱਜ ਤਾਜਾ ਮਾਮਲਾ ਬੰਗਲੌਰ ਤੋਂ ਸਾਹਮਣੇ ਆਇਆ ਹੈ।
ਦੱਸਣਯੋਗ ਹੈ ਕਿ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਨਾਈਜੀਰੀਆ ਦੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਆਰਟੀ ਨਗਰ ਵਿੱਚ 12 ਗ੍ਰਾਮ ਐਮਡੀਐਮਏ ਅਤੇ 20 ਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਹੁਣ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਤੇ ਵਿਦੇਸ਼ੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।