ਨਾਈਜੀਰੀਆ ਵਿਚ ਸੈਨਾ ਦਾ ਜਹਾਜ਼ ਕਰੈਸ਼, 7 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਦੋਂ ਇੰਜਣ ਦੀ ਖਰਾਬੀ ਦਾ ਪਤਾ ਚੱਲਿਆ ਅਤੇ ਜਹਾਜ਼ ਨੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ।

Nigerian military plane crashes

ਨਾਈਜੀਰੀਆ: ਨਾਈਜੀਰੀਆ ਵਿਚ ਇਕ ਸੈਨਾ ਦੇ ਜਹਾਜ਼ ਹਾਦਸਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਹਾਜ਼ ਵਿਚ ਸਵਾਰ ਸੱਤ ਲੋਕਾਂ ਦੀ ਮੌਤ ਹੋ ਹੋਣ ਖ਼ਬਰ ਮਿਲੀ ਹੈ।  ਇਸ ਹਾਦਸੇ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਨਾਈਜੀਰੀਆ ਦੀ ਹਵਾਈ ਸੈਨਾ ਦੇ ਬੁਲਾਰੇ ਇਬੀਕੂਨਲੇ ਦਾਰਾਮੋਲਾ ਨੇ ਟਵੀਟ ਕੀਤਾ ਕਿ “ਕਿੰਗ ਏਅਰ 350 ਏਅਰਕਰਾਫਟ ਰਾਜਧਾਨੀ ਅਬੂਜਾ ਦੇ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ” ਜਦੋਂ ਇੰਜਣ ਦੀ ਖਰਾਬੀ ਦਾ ਪਤਾ ਚੱਲਿਆ ਅਤੇ ਜਹਾਜ਼ ਨੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਸੱਤ ਲੋਕਾਂ ਦੀ ਮੌਤ ਹੋ ਗਈ। ਹਵਾਬਾਜ਼ੀ ਮੰਤਰੀ ਹਦੀ ਸਿਰਿਕਾ ਨੇ ਟਵੀਟ ਕੀਤਾ ਕਿ ਹਾਦਸਾ “ਘਾਤਕ ਪ੍ਰਤੀਤ ਹੁੰਦਾ ਹੈ”। ਉਨ੍ਹਾਂ ਕਿਹਾ ਕਿ ਸੈਨਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਜਹਾਜ਼ ਅਬੂਜਾ ਦੇ 100 ਕਿਲੋਮੀਟਰ ਉੱਤਰ-ਪੱਛਮ ਵਿੱਚ ਮਿੰਨਾ ਸ਼ਹਿਰ ਜਾ ਰਿਹਾ ਸੀ। ਗਵਾਹਾਂ ਨੇ ਦੱਸਿਆ ਕਿ ਹਾਦਸਾ ਭਿਆਨਕ ਸੀ।