ਵਿਆਹ ਸਮਾਗਮ 'ਚ ਆਏ ਮਹਿਮਾਨ ਆਪਸ 'ਚ ਭਿੜੇ, ਸੜਕ 'ਤੇ ਹੀ ਚੱਲੇ ਲੱਤਾਂ ਘਸੁੰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੌਕੇ 'ਤੇ ਪਹੁੰਚੀ ਪੁਲਿਸ

Photo

 

ਮੈਲਬੌਰਨ : ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ ਕਿ ਆਸਟ੍ਰੇਲੀਆ ਵਿਚ ਵਿਆਹ ਦੀ ਰਿਸੈਪਸ਼ਨ ਪਾਰਟੀ ਜੰਗ ਦੇ ਮੈਦਾਨ ਵਿਚ ਬਦਲ ਜਾਵੇਗੀ । ਮਹਿਮਾਨਾਂ ਦੀ ਇਸੇ ਲੜਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

 

 

ਵਾਇਰਲ ਹੋ ਰਹੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਆਹ 'ਚ ਆਏ ਮਹਿਮਾਨਾਂ 'ਚ ਤਕਰਾਰ ਇੰਨੀ ਵਧ ਜਾਂਦੀ ਹੈ ਕਿ ਉਹ ਸੜਕ 'ਤੇ ਹੀ ਲੜ ਪੈਂਦੇ ਹਨ। ਇਨ੍ਹਾਂ ਲੋਕਾਂ ਵਿਚ ਔਰਤਾਂ ਅਤੇ ਮਰਦ ਦੋਵੇਂ ਸ਼ਾਮਲ ਹਨ।

ਵਾਇਰਲ ਹੋਈ ਫੁਟੇਜ 'ਚ ਮਹਿਮਾਨਾਂ ਨੂੰ ਸੜਕ 'ਤੇ ਲੜਦੇ ਹੋਏ ਸਾਫ ਵੇਖਿਆ ਜਾ ਸਕਦਾ ਹੈ ਗਿਆ ਹੈ। ਇਸ ਲੜਾਈ ਵਿਚ ਇਕ ਵਿਅਕਤੀ ਬੇਹੋਸ਼ ਵੀ ਹੋ ਜਾਂਦਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ 'ਤੇ ਪਹੁੰਚ ਗਈ।