ਪਾਕਿਸਤਾਨ ਵਿੱਚ 22 ਭਾਰਤੀ ਮਛੇਰੇ ਆਪਣੀ ਸਜ਼ਾ ਪੂਰੀ ਕਰਕੇ ਪਰਤਣਗੇ ਘਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਈਧੀ ਫਾਊਂਡੇਸ਼ਨ ਦੇ ਚੇਅਰਮੈਨ ਫੈਸਲ ਈਧੀ ਨੇ ਮਛੇਰਿਆਂ ਨੂੰ ਲਾਹੌਰ ਲਿਜਾਣ ਦਾ ਪ੍ਰਬੰਧ ਕੀਤਾ, ਜਿੱਥੋਂ ਉਹ ਭਾਰਤ ਵਾਪਸੀ ਦੀ ਯਾਤਰਾ ਜਾਰੀ ਰੱਖਣਗੇ।

22 Indian fishermen in Pakistan to return home after completing their sentence

 

22 Indian fishermen in Pakistan to return home after completing their sentence: ਪਾਕਿਸਤਾਨੀ ਅਧਿਕਾਰੀਆਂ ਨੇ ਕਰਾਚੀ ਦੀ ਮਾਲੀਰ ਜੇਲ ਤੋਂ 22 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਸ਼ਨੀਵਾਰ ਯਾਨੀ ਅੱਜ ਭਾਰਤ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ।

ਇੱਕ ਰਿਪੋਰਟ ਵਿਚ ਮਾਲੀਰ ਜੇਲ ਸੁਪਰਡੈਂਟ ਅਰਸ਼ਦ ਸ਼ਾਹ ਦੇ ਹਵਾਲੇ ਨਾਲ ਕਿਹਾ ਕਿ ਮਛੇਰਿਆਂ ਨੂੰ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ।

ਈਧੀ ਫਾਊਂਡੇਸ਼ਨ ਦੇ ਚੇਅਰਮੈਨ ਫੈਸਲ ਈਧੀ ਨੇ ਮਛੇਰਿਆਂ ਨੂੰ ਲਾਹੌਰ ਲਿਜਾਣ ਦਾ ਪ੍ਰਬੰਧ ਕੀਤਾ, ਜਿੱਥੋਂ ਉਹ ਭਾਰਤ ਵਾਪਸੀ ਦੀ ਯਾਤਰਾ ਜਾਰੀ ਰੱਖਣਗੇ।

ਉਨ੍ਹਾਂ ਨੇ ਮਛੇਰਿਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਲੰਬੀ ਕੈਦ ਦੌਰਾਨ ਦਰਪੇਸ਼ ਦੁੱਖਾਂ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਦੀ ਤੁਰਤ ਰਿਹਾਈ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਜਲਦੀ ਵਾਪਸੀ ਦਾ ਸੱਦਾ ਦਿੱਤਾ।

ਪਾਕਿਸਤਾਨੀ ਅਧਿਕਾਰੀ ਭਾਰਤੀ ਮਛੇਰਿਆਂ ਨੂੰ ਵਾਹਗਾ ਸਰਹੱਦ 'ਤੇ ਲੈ ਕੇ ਜਾਣਗੇ, ਜਿੱਥੇ ਭਾਰਤੀ ਅਧਿਕਾਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰਨਗੇ।

ਭਾਰਤ ਵੱਲੋਂ ਸਾਂਝੀ ਕੀਤੀ ਗਈ ਸੂਚੀ ਦੇ ਅਨੁਸਾਰ, ਭਾਰਤੀ ਜੇਲਾਂ ਵਿੱਚ ਕੁੱਲ 462 ਪਾਕਿਸਤਾਨੀ ਕੈਦੀ ਹਨ ਜਿਨ੍ਹਾਂ ਵਿੱਚ 81 ਮਛੇਰੇ ਵੀ ਸ਼ਾਮਲ ਹਨ।