ਨੇਪਾਲ ਦੇ ਵਿਦੇਸ਼ ਮੰਤਰੀ ਨੇ ਓਡੀਸ਼ਾ ਦੇ ਓਡੀਸ਼ਾ ਯੂਨੀਵਰਸਿਟੀ ’ਚ ਨੇਪਾਲੀ ਵਿਦਿਆਰਥੀ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨਾਲ ਟੈਲੀਫੋਨ ’ਤੇ  ਗੱਲਬਾਤ ਕੀਤੀ

ਨੇਪਾਲ ਦੀ ਵਿਦੇਸ਼ ਮੰਤਰੀ ਅਰਜੂ ਰਾਣਾ ਦੇਊਬਾ

ਕਾਠਮੰਡੂ : ਨੇਪਾਲ ਦੀ ਵਿਦੇਸ਼ ਮੰਤਰੀ ਅਰਜੂ ਰਾਣਾ ਦੇਊਬਾ ਨੇ ਓਡੀਸ਼ਾ ਯੂਨੀਵਰਸਿਟੀ ’ਚ ਇਕ ਨੇਪਾਲੀ ਵਿਦਿਆਰਥੀ ਦੀ ਮੌਤ ਨਾਲ ਜੁੜੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਦੋਸ਼ੀਆਂ ਵਿਰੁਧ  ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ। 

ਉਨ੍ਹਾਂ ਨੇ ਕਲਿੰਗਾ ਇੰਸਟੀਚਿਊਟ ਆਫ ਇੰਡਸਟਰੀਅਲ ਟੈਕਨਾਲੋਜੀ (ਕੇ.ਆਈ.ਆਈ.ਟੀ.) ਦੇ ਮੁਅੱਤਲ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ, ਜਿਨ੍ਹਾਂ ਨੇ 16 ਫ਼ਰਵਰੀ ਨੂੰ 20 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਦੀ ਕਥਿਤ ਖੁਦਕੁਸ਼ੀ ਤੋਂ ਬਾਅਦ ਨੇਪਾਲੀ ਵਿਦਿਆਰਥੀਆਂ ਨਾਲ ਦੁਰਵਿਵਹਾਰ ਕੀਤਾ ਸੀ। ਦੇਊਬਾ ਨੇ ਇਹ ਬੇਨਤੀਆਂ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨਾਲ ਟੈਲੀਫੋਨ ’ਤੇ  ਗੱਲਬਾਤ ਦੌਰਾਨ ਕੀਤੀਆਂ।  

ਦੇਊਬਾ ਨੇ ਸੋਸ਼ਲ ਮੀਡੀਆ ’ਤੇ  ਇਕ ਪੋਸਟ ’ਚ ਕਿਹਾ, ‘‘ਅੱਜ ਮੈਂ ਓਡੀਸ਼ਾ ਦੇ ਮੁੱਖ ਮੰਤਰੀ ਮਾਝੀ ਨਾਲ ਟੈਲੀਫੋਨ ’ਤੇ  ਗੱਲਬਾਤ ਕੀਤੀ ਅਤੇ ਓਡੀਸ਼ਾ ਦੇ ਕੇ.ਆਈ.ਆਈ.ਟੀ.  ’ਚ ਨੇਪਾਲੀ ਵਿਦਿਆਰਥਣ ਪ੍ਰਕ੍ਰਿਤੀ ਲਮਸਾਲ ਦੀ ਮੌਤ ਅਤੇ ਉਸ ਤੋਂ ਬਾਅਦ ਦੀ ਸਥਿਤੀ ’ਤੇ  ਚਰਚਾ ਕੀਤੀ।’’

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਾਝੀ ਨੂੰ ਬੇਨਤੀ ਕੀਤੀ ਹੈ ਕਿ ਉਹ ਮੌਤ ਨਾਲ ਜੁੜੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਦੋਸ਼ੀਆਂ ਵਿਰੁਧ  ਕਾਨੂੰਨੀ ਕਾਰਵਾਈ ਕਰਨ ਅਤੇ ਨੇਪਾਲੀ ਵਿਦਿਆਰਥੀਆਂ ਦੀਆਂ ਜਮਾਤਾਂ ਮੁੜ ਸ਼ੁਰੂ ਕਰਨ ਲਈ ਜ਼ਰੂਰੀ ਪ੍ਰਬੰਧ ਕਰਨ। 

ਉਨ੍ਹਾਂ ਕਿਹਾ, ‘‘ਨੇਪਾਲੀ ਵਿਦਿਆਰਥੀਆਂ ਨਾਲ ਦੁਰਵਿਵਹਾਰ ਕਰਨ ਲਈ ਕੇ.ਆਈ.ਆਈ.ਟੀ.  ਦੇ ਕੁੱਝ  ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਗਈ ਹੈ ਪਰ ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਸਥਾਈ ਤੌਰ ’ਤੇ  ਖਤਮ ਕਰਨ ਦੀ ਬੇਨਤੀ ਕੀਤੀ ਹੈ।’’