National Day of Mauritius : ਪ੍ਰਧਾਨ ਮੰਤਰੀ ਮੋਦੀ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ’ਚ ਹੋਣਗੇ ਮੁੱਖ ਮਹਿਮਾਨ
National Day of Mauritius : ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਰਾਮਗੁਲਮ ਨੇ ਸੰਸਦ ’ਚ ਦਿੱਤੀ ਜਾਣਕਾਰੀ
Port Louis News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਰਾਮਗੁਲਮ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਇੱਥੇ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਅਤੇ ਸਥਾਈ ਸਬੰਧਾਂ ਦਾ ਸਬੂਤ ਹੈ। ਅਗਲੇ ਮਹੀਨੇ 12 ਤਰੀਕ ਨੂੰ ਮਾਰੀਸ਼ਸ ਦਾ ਰਾਸ਼ਟਰੀ ਦਿਵਸ ਹੈ।
ਪ੍ਰਧਾਨ ਮੰਤਰੀ ਰਾਮਗੁਲਾਮ ਨੇ ਆਪਣੇ ਸੰਸਦ ’ਚ ਕਿਹਾ ਕਿ ਮੈਨੂੰ ਸਦਨ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਸੱਦੇ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਬਣਨ ਲਈ ਸਹਿਮਤ ਹੋ ਗਏ ਹਨ। ਸਾਡੇ ਦੇਸ਼ ਲਈ ਇਹ ਸੱਚਮੁੱਚ ਇੱਕ ਵਿਲੱਖਣ ਸਨਮਾਨ ਦੀ ਗੱਲ ਹੈ ਕਿ ਅਸੀਂ ਅਜਿਹੀ ਉੱਘੀ ਸ਼ਖਸੀਅਤ ਦੀ ਮੇਜ਼ਬਾਨੀ ਕਰ ਰਹੇ ਹਾਂ, ਜੋ ਆਪਣੇ ਰੁਝੇਵਿਆਂ ਅਤੇ ਹਾਲ ਹੀ ’ਚ ਪੈਰਿਸ ਅਤੇ ਅਮਰੀਕਾ ਦੀ ਫੇਰੀ ਦੇ ਬਾਵਜੂਦ ਸਾਨੂੰ ਇਹ ਸਨਮਾਨ ਦੇ ਰਹੀ ਹੈ।
ਰਾਮਗੁਲਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਾਡੇ ਵਿਸ਼ੇਸ਼ ਮਹਿਮਾਨ ਵਜੋਂ ਇੱਥੇ ਆਉਣ ਲਈ ਸਹਿਮਤ ਹੋ ਗਏ ਹਨ। ਮੋਦੀ ਦਾ ਦੌਰਾ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਨੇੜਲੇ ਸਬੰਧਾਂ ਦਾ ਸਬੂਤ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰੀਸ਼ਸ ਅਗਲੇ ਮਹੀਨੇ ਆਪਣਾ ਰਾਸ਼ਟਰੀ ਦਿਵਸ ਮਨਾਏਗਾ।
(For more news apart from Prime Minister Modi will be chief guest at National Day celebrations Mauritius News in Punjabi, stay tuned to Rozana Spokesman)