ਦੇਸ਼ ਵਿਆਪੀ 'ਵੁਈ ਆਰ ਸਿੱਖ ਮੁਹਿੰਮ' ਨੇ ਜਿੱਤਿਆ ਚੋਟੀ ਦਾ ਅਮਰੀਕੀ ਅਵਾਰਡ
ਦੇਸ਼ ਵਿਆਪੀ 'ਵੁਈ ਆਰ ਸਿੱਖ ਮੁਹਿੰਮ' ਨੇ ਜਿੱਤਿਆ ਚੋਟੀ ਦਾ ਅਮਰੀਕੀ ਅਵਾਰਡ
ਵਾਸ਼ਿੰਗਟਨ : ਇਕ ਸਿੱਖ ਦੇਸ਼ ਵਿਆਪੀ ਮੁਹਿੰਮ ਜੋ ਪੂਰੇ ਅਮਰੀਕਾ ਵਿਚ ਘੱਟ ਗਿਣਤੀ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਚਲਾਈ ਗਈ ਸੀ, ਨੇ ਚੋਟੀ ਦਾ ਅਮਰੀਕੀ ਅਵਾਰਡ ਜਿੱਤਿਆ ਹੈ। 'ਵੁਈ ਆਰ ਸਿੱਖ ਮੁਹਿੰਮ' ਗੈਰ-ਲਾਭਕਾਰੀ ਜਥੇਬੰਦੀ ਨੈਸ਼ਨਲ ਸਿੱਖ ਕੈਂਪੇਨ (ਐਨ.ਐਸ.ਸੀ.) ਵੱਲੋਂ ਆਰੰਭੀ ਗਈ ਸੀ।
ਦਸ ਦਈਏ ਕਿ ਅਪ੍ਰੈਲ ਵਿਚ ਸਿੱਖਾਂ ਨੇ ਅਮਰੀਕਾ ਵਿਚ ਘੱਟ ਗਿਣਤੀ ਦੇ ਭਾਈਚਾਰਿਆਂ ਦੇ ਪ੍ਰਤੀ 'ਸਮੂਹਿਕ ਗਲਤਫ਼ਹਿਮੀ' ਦੂਰ ਕਰਨ ਅਤੇ ਭਾਈਚਾਰੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ 'ਵੀ ਆਰ ਸਿੱਖਸ' ਅਭਿਆਨ ਸ਼ੁਰੂ ਕੀਤਾ ਸੀ। ਉਨ੍ਹਾਂ ਖਿਲਾਫ ਨਫ਼ਰਤ ਗੁਨਾਹਾਂ ਦੇ ਵਧਣ ਕਾਰਨ ਇਹ ਮੁਹਿੰਮ ਚਲਾਈ ਗਈ ਸੀ।
ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਨੇ ਕਿਹਾ ਸੀ ਕਿ ਉਹ ਦੇਸ਼ ਵਿਚ ਘੱਟ ਗਿਣਤੀ ਭਾਈਚਾਰੇ ਦੇ ਬਾਰੇ ਵਿਚ ਜਾਗਰੂਕਤਾ ਪੈਦਾ ਕਰਨ ਦੀ ਅਪਾਣੀ ਪਹਿਲੀ ਕੋਸ਼ਿਸ਼ 'ਤੇ ਸਕਾਰਾਤਮਕ ਪ੍ਰਤੀਕਿਰਿਆਵਾਂ ਮਿਲਣ ਤੋਂ ਬਾਅਦ ਇਕ ਹੋਰ ਦੇਸ਼ਵਿਆਪੀ ਅਭਿਆਨ ਸ਼ੁਰੂ ਕਰਨਗੇ। ਉਨ੍ਹਾਂ ਵਿਰੁਧ ਨਫ਼ਰਤ ਵਧਣ ਕਾਰਨ ਇਹ ਮੁਹਿੰਮ ਚਲਾਈ ਗਈ ਸੀ।
ਇਸ ਮੁਹਿੰਮ ਨੂੰ ਸਕਾਰਾਤਮਕ ਪ੍ਰਤੀਕਿਰਿਆ ਪ੍ਰਾਪਤ ਹੋਈ। ਸਿੱਖ ਸਮੂਹ ਨੇ ਆਪਣੇ ਬਿਆਨ ਵਿਚ ਕਿਹਾ ਕਿ ਰਾਸ਼ਟਰੀ ਸਿੱਖ ਅਭਿਆਨ (ਐਨ.ਐਸ.ਸੀ) ਦੇਸ਼ ਭਰ ਵਿਚ 9 ਕਰੋੜ 20 ਲੱਖ ਲੋਕਾਂ ਵਿਚਕਾਰ ਸਕਾਰਾਤਮਕ ਰਾਏ ਤਿਆਰ ਕਰ ਸਕਿਆ।
ਐਨ.ਐਸ.ਸੀ ਆਪਣੇ ਦੂਜੇ ਅਭਿਆਨ ਲਈ ਹਾਲੀਵੁੱਡ ਨਾਲ ਜੁੜੀ ਇਕ ਮੀਡੀਆ ਕੰਪਨੀ ਤੋਂ ਰਚਨਾਤਮਕ ਵੀਡੀਓ ਬਣਾਉਣ ਅਤੇ ਇਕ ਪ੍ਰਸਿੱਧ ਫਿਲਮ ਕੰਪਨੀ ਨੂੰ ਡਾਕਿਊਮੈਂਟਰੀ ਤਿਆਰ ਕਰਨ ਦੇ ਸਿਲਸਿਲੇ ਵਿਚ ਗੱਲਬਾਤ ਕਰ ਰਿਹਾ ਹੈ।