ਆਸਟ੍ਰੇਲੀਆ ਵਿਚ ਹੜ੍ਹ ਨਾਲ ਵਿਗੜੇ ਹਾਲਾਤ, 18000 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਨਵਜੰਮੇ ਬੱਚੇ ਨਾਲ ਫਸੇ ਇਕ ਪਰਿਵਾਰ ਨੂੰ ਵੀ ਬਚਾਇਆ। 

Australia Flood Updates

ਸਿਡਨੀ: ਆਸਟ੍ਰੇਲੀਆ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ। ਆਸਟਰੇਲੀਆ ਦੇ ਪੂਰਬੀ ਤੱਟ 'ਤੇ ਭਾਰੀ ਬਾਰਸ਼ ਕਾਰਨ ਸਥਿਤੀ ਹੋਰ ਵਿਗੜ ਰਹੀ ਹੈ। ਅੱਜ, ਸੋਮਵਾਰ ਨੂੰ ਆਸਟ੍ਰੇਲੀਆ ਦੇ ਅਧਿਕਾਰੀ ਸਿਡਨੀ ਦੇ ਪੱਛਮ ਵਿੱਚ ਹੜ੍ਹ ਪ੍ਰਭਾਵਤ ਉਪਨਗਰਾਂ ਤੋਂ ਹਜ਼ਾਰਾਂ ਹੋਰ ਲੋਕਾਂ ਨੂੰ ਬਾਹਰ ਕੱਢਣ ਦੀ ਯੋਜਨਾ ਬਣਾ ਰਹੇ ਹਨ। ਇਸ ਵਿਚਕਾਰ ਹੁਣ ਤੱਕ ਹੜ੍ਹਾਂ ਵਿੱਚ ਫਸੇ ਕਰੀਬ 18,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ ਪਰ ਪ੍ਰਭਾਵਿਤ ਇਲਾਕਿਆਂ ਵਿਚ ਬਹੁਤ ਵੱਡਾ ਨੁਕਸਾਨ ਹੋਇਆ ਹੈ।  25 ਮਿਲੀਅਨ ਆਸਟਰੇਲੀਆਈ ਲੋਕ ਇਨ੍ਹਾਂ ਖੇਤਰਾਂ ਵਿਚ ਰਹਿੰਦੇ ਹਨ। 

ਰਾਜ ਦੀ ਰਾਜਧਾਨੀ ਸਿਡਨੀ ਅਤੇ ਦੱਖਣ-ਪੂਰਬੀ ਕੁਈਨਜ਼ਲੈਂਡ ਵਿਚ ਨਦੀਆਂ ਅਤੇ ਡੈਮਾਂ ਦੇ ਪਾਣੀ ਦਾ ਪੱਧਰ ਵਧਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ '50 ਸਾਲਾਂ' ਚ ਪਹਿਲੀ ਵਾਰ ਪੈਦਾ ਹੋਈ  ਇਹ ਸਥਿਤੀ 'ਕਈ ਹਫ਼ਤਿਆਂ ਤੱਕ ਕਾਇਮ ਰਹਿ ਸਕਦੀ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਘਰ ਛੱਡਣ ਲਈ ਮਜਬੂਰ ਲੋਕਾਂ ਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਦੇ ਮੁਤਾਬਿਕ ਹੜ੍ਹ ਨਾਲ ਪ੍ਰਭਾਵਿਤ ਬਹੁਤ ਸਾਰੇ ਲੋਕ ਪਿਛਲੀ ਗਰਮੀ ਵਿਚ ਜੰਗਲੀ ਅੱਗ ਅਤੇ ਸੋਕੇ ਨਾਲ ਪ੍ਰਭਾਵਤ ਹੋਏ ਸਨ। 

ਐਮਰਜੈਂਸੀ ਸੇਵਾਵਾਂ ਨੇ ਘੱਟੋ ਘੱਟ 750 ਬਚਾਅ ਕਰਮੀਆਂ ਤੇ ਅਭਿਆਨ ਚਲਾਏ ਹੋਏ ਹਨ ਜੋ ਲੋਕਾਂ ਦੀ ਮਦਦ ਕਰ ਰਹੇ ਹਨ। ਕੀਤੇ।  ਕਾਰਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢ ਰਹੇ ਹਨ। ਹੜ੍ਹ ਵਿੱਚ ਫਸੇ ਇੱਕ ਪਰਿਵਾਰ ਨੂੰ ਇੱਕ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਬਚਾਅ ਕਰਮਚਾਰੀਆਂ ਨੇ ਸਿਡਨੀ ਦੇ ਪੱਛਮੀ ਪਾਸੇ ਇਕ ਮਕਾਨ ਵਿਚ ਇਕ ਨਵਜੰਮੇ ਬੱਚੇ ਨਾਲ ਫਸੇ ਇਕ ਪਰਿਵਾਰ ਨੂੰ ਵੀ ਬਚਾਇਆ।