ਐਸਟਰਾਜੇਨੇਕਾ ਟੀਕਾ ਲਗਵਾਉਣ ਨਾਲ ਵਿਅਕਤੀ ਦੀ ਮੌਤ
ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਟੀਕੇ ਨਾਲ ਖ਼ੂਨ ਦੇ ਥੱਕੇ ਬਣਨ ਦਾ ਖ਼ਤਰਾ ਹੈ
ਰੂਸ : ਡੈਨਮਾਰਕ ਵਿਚ ਐਸਟਰਾਜੇਨੇਕਾ ਦਾ ਕੋਵਿਡ-19 ਟੀਕਾ ਲਗਵਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ। ਰਾਸ਼ਟਰੀ ਮੀਡੀਆ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ ਹੈ। ਐਸਟਰਾਜੇਨੇਕਾ ਬਲੇਡੇਟ ਅਖ਼ਬਾਰ ਮੁਤਾਬਕ ਰਾਜਧਾਨੀ ਖੇਤਰ ਵਿਚ 2 ਨਗਰਪਾਲਿਕਾ ਕਰਮਚਾਰੀਆਂ ਨੂੰ ਟੀਕਾਕਰਨ ਤੋਂ ਬਾਅਦ ਖ਼ੂਨ ਦੇ ਥੱਕੇ ਬਣਨ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਵਿਚੋਂ 1 ਦੀ ਮੌਤ ਹੋ ਗਈ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ ਵਿਚ ਦੇਸ਼ ਵਿਚ ਐਸਟਰਾਜੇਨੇਕਾ ਦਾ ਟੀਕਾ ਲਗਾਉਣ ਤੋਂ ਬਾਅਦ ਇਕ 60 ਸਾਲਾ ਔਤਰ ਦੀ 14 ਦਿਨਾਂ ਅੰਦਰ ਮੌਤ ਹੋ ਗਈ ਸੀ। ਦੇਸ਼ ਵਿਚ ਹੁਣ ਤਕ 2 ਲੋਕਾਂ ਦੀ ਟੀਕਾਕਰਨ ਨਾਲ ਮੌਤ ਹੋ ਚੁਕੀ ਹੈ। ਦੇਸ਼ ਵਿਚ ਵੈਕਸੀਨ ਦੇ ਇਸਤੇਮਾਲ ’ਤੇ ਰੋਕ ਲਗਾ ਦਿਤੀ ਗਈ ਹੈ। ਵੀਰਵਾਰ ਨੂੰ ਯੂਰਪੀ ਮੈਡੀਸਿਨ ਏਜੰਸੀ ਨੇ ਕਿਹਾ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਟੀਕੇ ਨਾਲ ਖ਼ੂਨ ਦੇ ਥੱਕੇ ਬਣਨ ਦਾ ਖ਼ਤਰਾ ਹੈ। ਡੈਨਮਾਰਕ ਨੇ ਕਿਹਾ ਕਿ ਦੇਸ਼ ਵਿਚ ਅਗਲੇ ਹਫ਼ਤੇ ਤਕ ਟੀਕਾਕਰਨ ’ਤੇ ਰੋਕ ਰਹੇਗੀ।