ਬ੍ਰਿਟੇਨ ਦੇ ਸਾਬਕਾ PM ਨੇ ਸੰਸਦ ਨੂੰ ਗੁੰਮਰਾਹ ਕਰਨ ਦਾ ਸਵੀਕਾਰਿਆ ਆਰੋਪ, ਕਿਹਾ- ਨੀਅਤ ਗਲਤ ਨਹੀਂ ਸੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਮਾਮਲੇ 'ਚ ਅੱਜ ਜਾਨਸਨ ਤੋਂ ਪੁੱਛਗਿੱਛ ਕੀਤੀ ਜਾਵੇਗੀ।

PHOTO

 

ਬ੍ਰਿਟੇਨ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਮੰਨਿਆ ਹੈ ਕਿ ਉਨ੍ਹਾਂ ਨੇ 'ਪਾਰਟੀਗੇਟ' ਮਾਮਲੇ 'ਚ ਸੰਸਦ ਨੂੰ ਗੁੰਮਰਾਹ ਕੀਤਾ ਸੀ। ਹਾਲਾਂਕਿ, ਜਾਨਸਨ ਨੇ ਇਹ ਵੀ ਕਿਹਾ ਕਿ ਇਹ ਅਣਜਾਣੇ ਵਿੱਚ ਹੋਇਆ ਹੈ। ਉਸ ਦੀ ਨੀਅਤ ਗਲਤ ਨਹੀਂ ਸੀ। ਦੱਸ ਦੇਈਏ ਕਿ ਸੰਸਦੀ ਕਮੇਟੀ ਪਾਰਟੀਗੇਟ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਅੱਜ ਜਾਨਸਨ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਜਾਨਸਨ ਨੇ ਜਾਂਚ ਕਮੇਟੀ ਨੂੰ 52 ਪੰਨਿਆਂ ਦਾ ਲਿਖਤੀ ਡੋਜ਼ੀਅਰ ਦਿੱਤਾ ਹੈ। ਇਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕੋਵਿਡ ਲਾਕਡਾਊਨ ਦੇ ਦੋ ਸਾਲਾਂ ਵਿੱਚ ਨਿਯਮ ਤੋੜਨ ਤੋਂ ਇਨਕਾਰ ਕਿਉਂ ਕੀਤਾ? ਜਦੋਂ ਉਸ ਦਾ ਸਟਾਫ਼ ਅਕਸਰ 10 ਡਾਊਨਿੰਗ ਸਟਰੀਟ 'ਤੇ ਪਾਰਟੀ ਕਰ ਰਿਹਾ ਸੀ। ਇਸ ਮਾਮਲੇ ਵਿੱਚ ਜਾਨਸਨ ਦੇ ਨਾਲ ਤਤਕਾਲੀ ਵਿੱਤ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਵੀ ਪੁਲਿਸ ਨੇ ਜੁਰਮਾਨਾ ਕੀਤਾ ਸੀ।

ਪਿਛਲੇ ਸਾਲ ਬੋਰਿਸ ਜਾਨਸਨ ਨੇ ਇਸ ਮਾਮਲੇ ਨੂੰ ਲੈ ਕੇ ਸੰਸਦ ਦੇ ਸਾਹਮਣੇ ਸਪੱਸ਼ਟੀਕਰਨ ਦਿੱਤਾ ਸੀ। ਫਿਰ ਉਸ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਹੁਣ ਜਾਨਸਨ ਨੇ ਕਿਹਾ ਕਿ 'ਮੈਂ 1 ਦਸੰਬਰ, 2021, 8 ਦਸੰਬਰ, 2021 ਜਾਂ ਕਿਸੇ ਹੋਰ ਤਾਰੀਖ ਨੂੰ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਸਦਨ ਨੂੰ ਗੁੰਮਰਾਹ ਨਹੀਂ ਕੀਤਾ। 

ਬੋਰਿਸ ਜਾਨਸਨ ਨੇ ਕੋਵਿੰਡ ਨਿਯਮਾਂ ਦੀ ਉਲੰਘਣਾ ਅਤੇ ਹੋਰ ਘੁਟਾਲਿਆਂ ਦੇ ਦੋਸ਼ਾਂ ਵਿੱਚ ਘਿਰੇ ਹੋਣ ਤੋਂ ਬਾਅਦ ਜੁਲਾਈ 2022 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੋਰਿਸ ਜਾਨਸਨ ਨੇ ਜਨਤਕ ਤੌਰ 'ਤੇ ਜ਼ੁਬਾਨੀ ਗਵਾਹੀ ਦੇਣ ਲਈ ਕਮੇਟੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਸੁਣਵਾਈ ਅੱਜ ਯਾਨੀ 22 ਮਾਰਚ ਨੂੰ ਹੋਵੇਗੀ।

ਅੱਠ ਮਹੀਨਿਆਂ ਦੇ ਕੰਮ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਇੱਕ ਅੰਤਰਿਮ ਰਿਪੋਰਟ ਵਿੱਚ, ਕਮੇਟੀ ਨੇ ਕਿਹਾ ਕਿ ਹੁਣ ਤੱਕ ਹਾਊਸ ਆਫ ਕਾਮਨਜ਼ ਵਿੱਚ ਬੋਰਿਸ ਜਾਨਸਨ ਦੀ ਬੇਗੁਨਾਹੀ ਦੀ ਅਪੀਲ ਨੂੰ ਕਮਜ਼ੋਰ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਜਾਨਸਨ ਨੇ ਕੋਰੋਨਾ ਲੌਕਡਾਊਨ ਦੀ ਉਲੰਘਣਾ ਕੀਤੀ ਜਦੋਂ ਉਹ ਇਕੱਠਾਂ ਵਿੱਚ ਸੀ।

ਜਦੋਂ ਕੋਰੋਨਾ ਵੱਧ ਗਿਆ ਸੀ ਉਦੋਂ ਬ੍ਰਿਟੇਨ ਵਿਚ ਪੂਰੀਤਰਾਂ ਲਾਕਡਾਊਨ ਲੱਗਿਆ ਹੋਇਆ ਸੀ। ਇਸੀ ਲਾਕਡਾਊਨ ਵਿਚ ਬੋਰਿਸ ਜਾਨਸਨ ਦਾ 56ਵਾਂ ਜਨਮ ਦਿਨ ਮਨਾਇਆ ਗਿਆ ਅਤੇ ਪਾਰਟੀ ਦਾ ਆਯੋਜਨ ਪਤਨੀ ਕੈਰੀ ਨੇ ਕੀਤਾ ਸੀ। ਉੱਥੇ ਹੀ ਕੋਰੋਨਾ ਲਾਕਡਾਊਨ ਪ੍ਰਬੰਧਕਾਂ ਮੁਤਾਬਕ ਪਾਰਟੀ ਜਾ ਕਿਸੀ ਵੀ ਤਰਾਂ ਦਾ ਆਯੋਜਨ ਕਰਨ ਦੀ ਆਗਿਆ ਨਹੀਂ ਸੀ ਤੇ ਨਾਲ ਹੀ ਕਿਸੀ ਪ੍ਰੋਗਰਾਮ ਵਿਚ ਦੋ ਤੋਂ ਜ਼ਿਆਦਾ ਇਕ ਜਗ੍ਹਾਂ ਲੋਕਾ ਦੇ ਸ਼ਾਮਲ ਹੋਣ ਦੀ ਮਨਜੂਰੀ ਨਹੀਂ ਸੀ। ਪਰ ਫਿਰ ਵੀ ਇਸ ਪ੍ਰੋਗਰਾਮ ਵਿਚ ਕਰੀਬ 30 ਲੋਕ ਸ਼ਾਮਲ ਹੋਏ। ਜਾਨਸਨ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੇ ਪਾਰਟੀ ਕੀਤੀ। ਇਸੀ  ਘਟਨਾ ਦਾ ਪਾਰਟੀਗੇਟ ਘੁਟਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ