America News: ਗ੍ਰੀਨ ਕਾਰਡ ਲਈ ਅਮਰੀਕੀ ਨਾਗਰਿਕ ਨਾਲ ਵਿਆਹ ਕਰਵਾਇਆ ਤਾਂ ਹੋਵੇਗੀ ਜੇਲ

ਏਜੰਸੀ

ਖ਼ਬਰਾਂ, ਕੌਮਾਂਤਰੀ

 ਟਰੰਪ ਸਰਕਾਰ ਨੇ ਪ੍ਰਵਾਸੀਆਂ ਨੂੰ ਦਿਤੀ ਚਿਤਾਵਨੀ

Marrying an American citizen for a green card will result in jail time

 

America News:  ਟਰੰਪ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਟਰੰਪ ਉਨ੍ਹਾਂ ਪ੍ਰਵਾਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਜੋ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਨਾਲ ਵਿਆਹ ਕਰਦੇ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ  ਨੇ ਇਸ ਨੂੰ ਸੰਘੀ ਅਪਰਾਧ ਕਰਾਰ ਦਿਤਾ ਹੈ ਅਤੇ ਦੋਸ਼ੀ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿਤੀ ਹੈ।

ਏਜੰਸੀ ਨੇ ਕਿਹਾ ਕਿ ਇਕ ਵਿਅਕਤੀ ਜੋ ਜਾਣਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਕਿਸੇ ਵੀ ਪ੍ਰਬੰਧ ਤੋਂ ਬਚਣ ਲਈ ਵਿਆਹ ਕਰਦਾ ਹੈ, ਉਸ ਨੂੰ ਵਿਆਹ ਧੋਖਾਧੜੀ ਕਾਨੂੰਨ ਦੀ ਧਾਰਾ 1325 ਤਹਿਤ ਪੰਜ ਸਾਲ ਤਕ ਦੀ ਕੈਦ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਨਾਗਰਿਕਤਾ ਪ੍ਰਾਪਤ ਕਰਨ ਦਾ ਸੱਭ ਤੋਂ ਆਸਾਨ ਤਰੀਕਾ ਵਿਆਹ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਵਿਦੇਸ਼ੀ ਨਾਗਰਿਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਅਮਰੀਕੀ ਕੁੜੀਆਂ ਨਾਲ ਵਿਆਹ ਕਰਦੇ ਹਨ ਅਤੇ ਫਿਰ ਤਲਾਕ ਲੈ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਮਾਮਲਿਆਂ ਵਿਚ ਅਮਰੀਕੀ ਨਾਗਰਿਕ ਪੈਸਿਆਂ ਲਈ ਵਿਆਹ ਕਰਦੇ ਹਨ ਅਤੇ ਫਿਰ ਬਾਅਦ ਵਿਚ ਤਲਾਕ ਲੈ ਲੈਂਦੇ ਹਨ।

ਟਰੰਪ ਪ੍ਰਸ਼ਾਸਨ ਦੇ ਅਨੁਸਾਰ ਹੁਣ ਜੇਕਰ ਕੋਈ ਵਿਦੇਸ਼ੀ ਅਜਿਹਾ ਕਰਦਾ ਹੈ ਤਾਂ ਉਸ ਨੂੰ ਕਰੋੜਾਂ ਰੁਪਏ ਦਾ ਜੁਰਮਾਨਾ ਅਤੇ ਦੇਸ਼ ਨਿਕਾਲਾ ਦੇਣਾ ਪੈ ਸਕਦਾ ਹੈ। ਏਜੰਸੀ ਨੇ ਆਮ ਲੋਕਾਂ ਨੂੰ ਵਿਆਹ ਦੀ ਧੋਖਾਧੜੀ ਵਿਚ ਸ਼ਾਮਲ ਲੋਕਾਂ ਜਾਂ ਇਮੀਗ੍ਰੇਸ਼ਨ ਦਾ ਗ਼ਲਤ ਫ਼ਾਇਦਾ ਉਠਾਉਣ ਵਾਲਿਆਂ ਬਾਰੇ ਸੁਰਾਗ ਦੇਣ ਲਈ ਵੀ ਕਿਹਾ ਹੈ।