ਨੈਸ਼ਵਿਲੇ ਦੇ ਰੈਸਟੋਰੈਂਟ ਬਾਹਰ ਨਿਰਵਸਤਰ ਗੰਨਮੈਨ ਵਲੋਂ ਫ਼ਾਇਰਿੰਗ, ਤਿੰਨ ਦੀ ਮੌਤ
ਨੈਸ਼ਵਿਲੇ ਪੁਲਿਸ ਵਿਭਾਗ ਨੇ ਹਮਲਾਵਰ ਦੀ ਤਸਵੀਰ ਟਵੀਟ ਕੀਤੀ ਹੈ। ਇਸ ਵਿਚ ਉਸ ਦੀ ਪਹਿਚਾਣ ਟਰੈਵਿਸ ਰੈਨਕਿਨ (29) ਦੇ ਰੂਪ ਵਿਚ ਹੋਈ ਹੈ।
ਵਾਸ਼ਿੰਗਟਨ : ਅਮਰੀਕਾ ਦੇ ਟੇਨੇਸੀ ਸਥਿਤ ਨੈਸ਼ਵਿਲ ਸ਼ਹਿਰ ਵਿਚ ਐਤਵਾਰ ਨੂੰ ਇਕ ਸ਼ੂਟਰ ਨੇ ਤਿੰਨ ਲੋਕਾਂ ਦੀ ਗੋਲੀ ਮਾਰ ਕਰ ਹਤਿਆ ਕਰ ਦਿਤੀ। ਪੁਲਿਸ ਵਿਭਾਗ ਮੁਤਾਬਕ ਹਮਲਾ ਸਵੇਰੇ ਕਰੀਬ 3 ਵਜੇ ਹੋਇਆ। ਹਮਲਾਵਰ ਨੇ ਰੈਸਟੋਰੈਂਟ ਕੋਲ ਹੀ ਤਿੰਨ ਲੋਕਾਂ ਉਤੇ ਗੋਲੀ ਚਲਾਈ। ਇਸ ਹਮਲੇ 'ਚ ਚਾਰ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਵੀ ਦਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਪੁਲਿਸ ਨੇ ਦਸਿਆ ਕਿ ਹਮਲਾਵਰ ਨੇ ਕੋਈ ਕੱਪੜੇ ਨਹੀਂ ਪਾਏ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਇਕ ਰਾਈਫ਼ਲ ਨਾਲ ਪੈਦਲ ਹੀ ਫ਼ਰਾਰ ਹੋ ਗਿਆ। ਪੁਲਿਸ ਨੇ ਸ਼ੂਟਰ ਦੀ ਪਹਿਚਾਣ 29 ਸਾਲ ਦੇ ਇਲਿਨੋਇ ਸ਼ਹਿਰ ਦੇ ਰਹਿਣ ਵਾਲੇ ਟਰੈਵਿਸ ਰੇਨਕਿੰਗ ਦੇ ਰੂਪ ਵਿਚ ਕੀਤੀ ਹੈ। ਜਾਣਕਾਰੀ ਮੁਤਾਬਕ ਜਿਸ ਗੱਡੀ 'ਚ ਸ਼ੂਟਰ ਰੈਸਟੋਰੈਂਟ 'ਚ ਪਹੁੰਚਿਆ ਸੀ ਉਹ ਰੇਨਕਿੰਗ ਦੇ ਨਾਮ ਉਤੇ ਹੀ ਰਜਿਸਟਰਡ ਹੈ।
ਲੋਕਲ ਮੀਡੀਆ ਨੇ ਪੁਲਿਸ ਜਾਂਚ ਤੋਂ ਬਾਅਦ ਦਸਿਆ ਕਿ ਹਮਲਾਵਰ ਦੇ ਕੋਲ ਏਆਰ-15 ਅਸਾਲਟ ਰਾਈਫ਼ਲ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਹੋਣ ਵਾਲੇ ਜ਼ਿਆਦਾਤਰ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਇਸ ਰਾਈਫ਼ਲ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਪਿਛਲੇ ਸਾਲ ਅਕਤੂਬਰ ਵਿਚ ਲਾਸ ਵੇਗਾਸ ਹਮਲਿਆਂ ਵਿਚ 58 ਲੋਕਾਂ ਨੂੰ ਮਾਰਨ ਲਈ ਇਸ ਬੰਦੂਕ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਹਮਲੇ ਵਿਚ 58 ਲੋਕਾਂ ਦੀ ਜਾਨ ਗਈ ਸੀ। ਇਸ ਸਾਲ ਫ਼ਰਵਰੀ ਵਿਚ ਹੋਇਆ ਫਲੋਰੀਡਾ ਸਕੂਲ ਹਮਲਾ, ਜਿਸ ਵਿਚ 17 ਵਿਦਿਆਰਥੀਆਂ ਅਤੇ ਸਟਾਫ਼ ਦੀ ਜਾਨ ਗਈ ਸੀ, ਇਸ ਹਮਲੇ ਵਿਚ ਵੀ ਸ਼ੂਟਰ ਨੇ ਏਆਰ-15 ਰਾਈਫ਼ਲ ਦੀ ਤਰ੍ਹਾਂ ਦੀ ਇਕ ਬੰਦੂਕ ਇਸਤੇਮਾਲ ਕੀਤੀ ਸੀ ।
ਇਕ ਗੰਨ ਕੰਟਰੋਲ ਗਰੁਪ ਦੇ ਮੁਤਾਬਕ, ਅਮਰੀਕਾ ਦੇ ਸਕੂਲਾਂ ਵਿਚ ਇਸ ਸਾਲ ਫ਼ਾਇਰਿੰਗ ਦੀ ਇਹ 18ਵੀਂ ਘਟਨਾ ਸੀ। ਇਸ ਵਿਚ ਖ਼ੁਦਕੁਸ਼ੀ ਕਰਨ ਦੇ ਅਤੇ ਉਹ ਮਾਮਲੇ ਵੀ ਸ਼ਾਮਲ ਹਨ, ਜਿਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
- US ਵਿਚ 66% ਲੋਕਾਂ ਕੋਲ ਇਕ ਤੋਂ ਜ਼ਿਆਦਾ ਬੰਦੂਕਾਂ ਹਨ
- ਦੁਨੀਆਂ ਭਰ ਦੀ ਕੁਲ ਸਿਵਲੀਅਨ ਗੰਨ ਵਿਚੋਂ 48% ( ਕਰੀਬ 31 ਕਰੋੜ) ਸਿਰਫ਼ ਅਮਰੀਕੀਆਂ ਕੋਲ ਹੀ ਹਨ ।
- 89% ਅਮਰੀਕੀ ਆਪਣੇ ਕੋਲ ਹਥਿਆਰ ਰਖਦੇ ਹਨ। 66% ਲੋਕਾਂ ਦੇ ਕੋਲ ਇਕ ਤੋਂ ਜ਼ਿਆਦਾ ਬੰਦੂਕਾਂ ਹਨ ।
- ਅਮਰੀਕਾ ਵਿਚ ਹਥਿਆਰ ਬਣਾਉਣ ਵਾਲੀ ਇੰਡਸਟਰੀ ਦਾ ਸਾਲਾਨਾ ਰੇਵੇਨਿਊ 91 ਹਜ਼ਾਰ ਕਰੋੜ ਰੁਪਏ ਹੈ । 2.65 ਲੱਖ ਲੋਕ ਇਸ ਕੰਮ-ਕਾਜ ਨਾਲ ਜੁੜੇ ਹੋਏ ਹਨ।
- ਅਮਰੀਕੀ ਆਰਥਿਕਤਾ ਵਿਚ ਹਥਿਆਰਾਂ ਦੀ ਵਿਕਰੀ 90 ਹਜ਼ਾਰ ਕਰੋੜ ਰੁਪਏ ਦੀ ਹੈ। ਹਰ ਸਾਲ ਇਕ ਕਰੋੜ ਤੋਂ ਜ਼ਿਆਦਾ ਰਿਵਾਲਵਰ, ਪਿਸਟਲ ਜਿਹੇ ਹਥਿਆਰ ਬਣਦੇ ਹਨ ।
ਬੀਤੇ 50 ਸਾਲਾਂ ਵਿਚ ਅਮਰੀਕਾ ਵਿਚ ਹਥਿਆਰਾਂ ਨੇ 15 ਲੱਖ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਲਈਆਂ ਹਨ। ਇਸ ਵਿਚ ਮਹੀਨਾ ਸ਼ੂਟਿੰਗ ਅਤੇ ਕਤਲ ਨਾਲ ਜੁੜੀਆਂ 5 ਲੱਖ ਮੌਤਾਂ ਹੋਈਆਂ ਹਨ। ਬਾਕੀ ਜਾਨਾਂ ਖ਼ੁਦਕੁਸ਼ੀਆਂ, ਗ਼ਲਤੀ ਨਾਲ ਚੱਲੀ ਗੋਲੀ ਅਤੇ ਕਾਨੂੰਨੀ ਕਾਰਵਾਈ ਵਿਚ ਗਈਆਂ ਹਨ। ਦਸ ਦਈਏ ਕਿ ਅਮਰੀਕਾ ਵਿਚ ਹਥਿਆਰ ਰੱਖਣਾ ਬੁਨਿਆਦੀ ਹੱਕਾਂ ਵਿਚ ਆਉਂਦਾ ਹੈ ।