ਅਮਰੀਕੀ ਨੁਮਾਇੰਦੇ ਨੇ ਸਿੱਖਾਂ ਦੀ ਪੱਗ ਸਬੰਧੀ ਪ੍ਰੋਟੋਕਾਲ 'ਤੇ ਟੀਐਸਏ ਕੋਲੋਂ ਪੁਨਰ ਸਮੀਖਿਆ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਘਟਨਾ ਤੋਂ ਬਾਅਦ ਕੈਨੇਡਾ ਤੋਂ ਇਕ ਸਰਕਾਰ ਦੇ ਇਕ ਸਿੱਖ ਅਧਿਕਾਰੀ ਨੂੰ ਟੀਐਸਏ ਦੁਆਰਾ ਅਪਣੀ ਪੱਗ ਹਟਾਉਣ ਲਈ ਮਜਬੂਰ ਹੋਣਾ ਪਿਆ।

Crowley urges TSA to elevate Sikh turban protocols

ਨਿਊਯਾਰਕ : ਇਕ ਘਟਨਾ ਤੋਂ ਬਾਅਦ ਕੈਨੇਡਾ ਤੋਂ ਇਕ ਸਰਕਾਰ ਦੇ ਇਕ ਸਿੱਖ ਅਧਿਕਾਰੀ ਨੂੰ ਟੀਐਸਏ ਦੁਆਰਾ ਅਪਣੀ ਪੱਗ ਹਟਾਉਣ ਲਈ ਮਜਬੂਰ ਹੋਣਾ ਪਿਆ। ਅਮਰੀਕੀ ਨੁਮਾਇੰਦੇ ਯੂਸਫ਼ ਕ੍ਰਾਲੀ ਨੇ ਸੰਘੀ ਏਜੰਸੀ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਸ ਨੂੰ ਸਕਰੀਨਿੰਗ ਮੈਂਬਰਾਂ ਲਈ ਉਨ੍ਹਾਂ ਦੇ ਪ੍ਰੋਟੋਕਾਲ ਦਾ ਪੁਨਰ ਮੁਲਾਂਕਣ ਕਰਨ ਲਈ ਕਿਹਾ ਗਿਆ ਹੈ। ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਮਿਸ਼ੀਗਨ ਵਿਚ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਦੇ ਏਜੰਟ ਵਲੋਂ ਦੋ ਵਾਰ ਅਪਣੀ ਪੱਗ ਲਾਹੁਣ ਲਈ ਕਿਹਾ ਗਿਆ ਸੀ ਕਿਉਂਕਿ ਉਹ ਸੂਬੇ ਦੀ ਵਪਾਰਕ ਯਾਤਰਾ ਕਰ ਰਹੇ ਸਨ। ਇਕ ਵਾਰ ਸੁਰੱਖਿਆ ਦੇ ਚਲਦਿਆਂ ਅਤੇ ਇਕ ਵਾਰ ਗੇਟ 'ਤੇ ਬੋਰਡਿੰਗ

ਕ੍ਰਾਲੀ ਮੁਤਾਬਕ ਟੀਐਸਏ ਪ੍ਰੋਟੋਕਾਲ ਨੂੰ 2007 ਵਿਚ ਸੁਰੱਖਿਆ ਚੈਕ ਪੁਆਇੰਟਸ ਤੋਂ ਲੰਘਣ ਦੌਰਾਨ ਪੱਗ ਦੇ ਨਾਲ ਲੰਘਣ ਦੀ ਇਜਾਜ਼ਤ ਦੇਣ ਲਈ ਅਪਡੇਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਸਮਝਦਾ ਹਾਂ ਕਿ ਸ੍ਰੀ ਬੈਂਸ ਦੇ ਸਬੰਧ ਵਿਚ ਜੋ ਹੋਇਆ ਉਹ ਆਮ ਪ੍ਰੋਟੋਕਾਲ ਅਨੁਸਾਰ ਨਹੀਂ ਕੀਤਾ ਗਿਆ ਸੀ ਅਤੇ ਮੈਨੂੰ ਉਨ੍ਹਾਂ ਹਾਲਾਤਾਂ ਨੂੰ ਜਾਣਨ ਵਿਚ ਦਿਲਚਸਪੀ ਹੈ, ਜਿਨ੍ਹਾਂ ਸਬੰਧੀ ਟੀਐਸਏ ਪਹਿਲਾਂ ਹੀ ਫ਼ੈਸਲੇ ਲੈ ਚੁੱਕਾ ਹੈ। ਕ੍ਰਾਲੀ ਨੇ ਲੰਬੇ ਸਮੇਂ ਤੋਂ ਸਿੱਖ ਅਧਿਕਾਰਾਂ ਲਈ ਉਨ੍ਹਾਂ ਦੇ ਧਾਰਮਿਕ ਪਹਿਰਾਵੇ ਦੀ ਵਕਾਲਤ ਵੀ ਕੀਤੀ। 

ਭਾਵੇਂ ਕਿ ਪੱਗ ਨੂੰ ਪਹਿਨਣ ਲਈ ਇਕ ਸਮਾਨ ਕੋਡ ਦੀ ਇਜਾਜ਼ਤ ਦਿਤੀ ਗਈ ਸੀ ਪਰ ਦਾੜ੍ਹੀ ਸਿੱਖੀ ਸਿਧਾਂਤਾਂ ਵਿਰੁਧ ਜਾ ਕੇ ਲਈ ਇਕ ਨਿਸ਼ਚਿਤ ਲੰਬਾਈ ਤਕ ਕਟਵਾਉਣ ਦੀ ਗੱਲ ਆਖੀ ਗਈ ਸੀ ਤਾਂ ਕਿ ਚਿਹਰੇ ਦੀ ਪਛਾਣ ਹੋ ਸਕੇ। ਫਿਰ ਵੀ ਸ਼ਹਿਰ ਵਿਚ ਸਿੱਖਾਂ ਨੂੰ ਹੁਣ ਪੁਲਿਸ ਅਧਿਕਾਰੀ ਬਣਨ ਦੌਰਾਨ ਅਜਿਹੀ ਕਿਸੇ ਸ਼ਰਤ ਲਈ ਮਜ਼ਬੂਰ ਨਹੀਂ ਕੀਤਾ ਗਿਆ ਸੀ।