ਕਾਤਲ' ਲੂ ਨੇ 65 ਲੋਕਾਂ ਦੀ ਜਾਨ ਲਈ - ਕਰਾਚੀ ਸ਼ਹਿਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਰੀਕਾਰਡ ਕੀਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਗਰਮੀ ਨੇ ਭਾਰਤ ਅਤੇ ਗੁਆਂਢੀ ਦੇਸ਼ਾਂ 'ਚ ਰੰਗ ਵਿਖਾਉਣੇ ਸ਼ੁਰੂ ਕਰ ਦਿਤੇ ਹਨ। ਪਾਕਿਸਤਾਨ ਦੇ ਕਰਾਚੀ 'ਚ ਪਿਛਲੇ ਤਿੰਨ ਦਿਨਾਂ ਤੋਂ ...

Deadly Heat waves in Karachi

ਕਰਾਚੀ, 22 ਮਈ : ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਗਰਮੀ ਨੇ ਭਾਰਤ ਅਤੇ ਗੁਆਂਢੀ ਦੇਸ਼ਾਂ 'ਚ ਰੰਗ ਵਿਖਾਉਣੇ ਸ਼ੁਰੂ ਕਰ ਦਿਤੇ ਹਨ। ਪਾਕਿਸਤਾਨ ਦੇ ਕਰਾਚੀ 'ਚ ਪਿਛਲੇ ਤਿੰਨ ਦਿਨਾਂ ਤੋਂ ਭਿਆਨਕ ਗਰਮੀ ਅਤੇ ਲੂ ਲੱਗਣ ਕਾਰਨ ਘੱਟੋ-ਘੱਟ 65 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਮੰਗਲਵਾਰ ਨੂੰ ਕਰਾਚੀ 'ਚ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 'ਸਿੰਹੁਆ' ਸਮਾਚਾਰ ਏਜੰਸੀ ਮੁਤਾਬਕ ਸਮਾਜਕ ਭਲਾਈ ਸਮੂਹ ਈਧੀ ਫ਼ਾਊਂਡੇਸ਼ਨ 'ਚ 144 ਲੋਕਾਂ ਦੀਆਂ ਲਾਸ਼ਾਂ ਲਿਆਈਆਂ ਗਈਆਂ ਸਨ, ਜਿਸ 'ਚ 65 ਲੋਕਾਂ ਦੀ ਮੌਤ ਗਰਮੀ ਦੀ ਲਪੇਟ 'ਚ ਆਉਣ ਕਰਨ ਹੋਈ ਹੈ।

ਈਧੀ ਨੇ ਦਸਿਆ ਕਿ ਗਰਮੀ ਨਾਲ ਪੀੜਤ ਲੋਕਾਂ ਨੂੰ ਕੋਈ ਮੈਡੀਕਲ ਸਹਾਇਤਾ ਨਹੀਂ ਮਿਲੀ ਸੀ, ਜਿਸ ਕਾਰਨ ਉਨ੍ਹਾਂ ਦੀ ਘਰ 'ਚ ਹੀ ਮੌਤ ਹੋ ਗਈ। ਮ੍ਰਿਤਕਾਂ 'ਚ ਸਭ ਤੋਂ ਘੱਟ ਉਮਰ ਦਾ ਬੱਚਾ, ਜਿਸ ਦੀ ਉਮਰ ਸਿਰਫ਼ 6 ਸਾਲ ਦੀ ਸੀ, ਵੀ ਸ਼ਾਮਲ ਹੈ ਅਤੇ ਸਭ ਤੋਂ ਵੱਧ ਉਮਰ ਦਾ 78 ਸਾਲਾ ਬਜੁਰਗ ਸੀ। ਉਨ੍ਹਾਂ ਦਸਿਆ ਕਿ ਕੋਰਾਂਗੀ 'ਚ ਸਭ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ, ਜਿਥੇ ਵੱਡੀ ਗਿਣਤੀ 'ਚ ਮਜ਼ਦੂਰ ਕੰਮ ਕਰਦੇ ਹਨ। ਹਾਲਾਂਕਿ ਸ਼ਹਿਰ ਦੇ ਸਿਹਤ ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ।

ਪਾਕਿਸਤਾਨ ਮੌਸਮ ਵਿਭਾਗ ਨੇ ਕਰਾਚੀ ਵਿਚ ਗਰਮ ਲੂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਪੂਰੇ ਹਫ਼ਤੇ ਗਰਮੀ ਜਾਰੀ ਰਹੇਗੀ। ਮੌਸਮ ਵਿਭਾਗ ਦੇ ਅਨੁਸਾਰ ਇਸ ਦੌਰਾਨ ਤਾਪਮਾਨ 40-43 ਡਿਗਰੀ ਦੇ ਦਰਮਿਆਨ ਰਹਿਣ ਦੀ ਉਮੀਦ ਜਤਾਈ। ਜ਼ਿਕਰਯੋਗ ਹੈ ਕਿ ਸਾਲ 2015 'ਚ ਪਾਕਿਸਤਾਨ ਵਿਚ ਗਰਮੀ ਕਾਰਨ 1200 ਲੋਕਾਂ ਦੀ ਮੌਤ ਹੋਈ ਸੀ। (ਪੀਟੀਆਈ)