ਭਾਰਤ ਵੱਲੋਂ ਯੂਕੇ ਯੂਨੀਵਰਸਿਟੀ ਵਿਚ ਸਥਾਪਿਤ ਕੀਤੀ ਜਾਵੇਗੀ ਗੁਰੂ ਨਾਨਕ ਚੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਬ੍ਰਿਟਿਸ਼ ਯੂਨੀਵਰਸਿਟੀ ਵਿਚ ਇਕ ਚੇਅਰ ਸਥਾਪਿਤ ਕਰਨ ਜਾ ਰਿਹਾ ਹੈ।

Guru Nanak chair in UK university

ਪੰਜਾਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਬ੍ਰਿਟਿਸ਼ ਯੂਨੀਵਰਸਿਟੀ ਵਿਚ ਇਕ ਚੇਅਰ ਸਥਾਪਿਤ ਕਰਨ ਜਾ ਰਿਹਾ ਹੈ। ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਿਆਮ ਵੱਲੋਂ ਕਾਰਡਿਫ ਦੇ ਇਕ ਪ੍ਰੋਗਰਾਮ ਵਿਚ ਸ਼ਾਮਿਲ ਸਥਾਨਕ ਲੋਕਾਂ ਦੀ ਹਾਜ਼ਰੀ ਵਿਚ ਇਹ ਐਲਾਨ ਕੀਤਾ ਗਿਆ। ਭਾਰਤ ਵੱਲੋਂ ਫੰਡਿਡ ਕੀਤੀ ਗਈ ਗੁਰੂ ਨਾਨਕ ਚੇਅਰ ਇੰਗਲੈਂਡ ਦੇ ਮਿਡਲੈਂਡਸ ਖੇਤਰ ਦੀ ਇਕ ਯੂਨੀਵਰਸਿਟੀ ਵਿਚ ਸਥਾਪਿਤ ਕੀਤੀ ਜਾਵੇਗੀ, ਜਿੱਥੇ ਜ਼ਿਆਦਾਤਰ ਸਿੱਖ ਅਤੇ ਭਾਰਤੀ ਮੂਲ ਦੀ ਅਬਾਦੀ ਰਹਿੰਦੀ ਹੈ। ਇਹ ਘੋਸ਼ਣਾ ਬੀਤੇ ਹਫਤੇ ਕੀਤੀ ਗਈ।

ਇਸ ਸਮੇਂ ਕਾਰਡਿਫ ਯੂਨੀਵਰਸਿਟੀ ਵਿਚ ਸਿੱਖ ਕਾਂਊਸਲ ਆਫ ਵੇਲਜ਼ ਅਤੇ ਵੇਲਜ਼ ਦੇ ਚਾਰ ਗੁਰਦੁਆਰਿਆਂ ਦੇ ਸਹਿਯੋਗ ਨਾਲ ਅਯੋਜਿਤ ਕੀਤਾ ਗਿਆ ਸੀ। ਇਸ ਵਿਚ ਵੇਲਜ਼ ਦੇ ਪਹਿਲੇ ਮੰਤਰੀ ਮਾਰਕ ਡ੍ਰੇਕਫੋਰਡ ਅਤੇ ਹੋਰ ਲੋਕਾਂ ਨੇ ਭਾਗ ਲਿਆ ਸੀ। ਇਸ ਸਮੇਂ ਪ੍ਰੋਗਰਾਮ ਵਿਚ ਪ੍ਰਤ ਵੱਲੋਂ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਦੀ ਦੇ ਸੰਦੇਸ਼ ਸਮੇਂ, ਦੇਸ਼ਾਂ, ਜਾਤਾਂ, ਨਸਲਾਂ ਆਦਿ ਤੋਂ ਪਾਰ ਕਰਕੇ ਭਾਈਚਾਰੇ ਅਤੇ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਨ ਕਰਨਗੇ।  

ਗੁਰੂ ਨਾਨਕ ਚੇਅਰ ਤੋਂ ਇਲਾਵਾ ਘਨਸ਼ਿਆਮ ਨੇ ਕਰਤਾਰਪੁਰ ਲਾਂਘੇ ਦੇ ਵਿਕਾਸ ਅਤੇ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਸ਼ਹਿਰ, ਗੁਰੂ ਨਾਨਕ ਦੇ ਜੀ ਦੇ ਨਾਂਅ ‘ਤੇ ਸਿੱਕੇ, ਟਿਕਟਾਂ ਅਤੇ ਵੱਖ ਵੱਖ ਧਾਰਮਿਕ ਸਥਾਨਾਂ ਨੂੰ ਜੋੜਨ ਲਈ ਟਰੇਨਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਅਪੀਲ ਲੰਡਨ ਦੇ ਸਾਉਥਾਲ ਵਿਚ ਸ੍ਰੀ ਰਾਮ ਮੰਦਿਰ ਵਿਚ ਦਿਖਾਈ ਦਿੱਤੀ।

ਹਾਈ ਕਮਿਸ਼ਨ ਦੇ ਇਕ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਸਿੱਖ ਚੈਨਲ ਵੱਲੋਂ ਕਾਰਡਿਫ ਪ੍ਰੋਗਰਾਮ ਦਾ 106 ਦੇਸ਼ਾਂ ਵਿਚ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ ਅਤੇ ਇਸ ਪ੍ਰੋਗਰਾਮ ਵਿਚ ਬੱਚਿਆਂ ਨੇ ਸ਼ਬਦ ਕੀਰਤਨ ਦਾ ਗਾਇਨ ਕੀਤਾ ਅਤੇ ਇਸ ਵਿਚ ਸਿੱਖੀ ਦੇ ਵੱਖ ਵੱਖ ਪਹਿਲੂਆਂ ਦੀ ਝਲਕ ਦਿਖਾਈ ਦਿੱਤੀ।