2021 ’ਚ ਟੋਕੀਓ ਓਲੰਪਿਕ ਨਾ ਹੋਇਆ ਤਾਂ ਹੋਵੇਗਾ ਰੱਦ : ਆਈ.ਓ.ਸੀ ਚੀਫ਼
ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਚੀਫ਼ ਥਾਮਸ ਬਾਕ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਆਯੋਜਿਤ ਕਰਾਉਣ ਲਈ 2021 ਆਖ਼ਰੀ
ਟੋਕੀਓ, 21 ਮਈ : ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਚੀਫ਼ ਥਾਮਸ ਬਾਕ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਆਯੋਜਿਤ ਕਰਾਉਣ ਲਈ 2021 ਆਖ਼ਰੀ ਵਿਕਲਪ ਹੈ ਕਿਉਂਕਿ ਇਸ ਨੂੰ ਵਾਰ-ਵਾਰ ਮੁਲਤਵੀ ਨਹੀਂ ਕੀਤਾ ਜਾ ਸਕਦਾ। ਬਾਕ ਨੇ ਬੀ. ਬੀ. ਸੀ. ਤੋਂ ਕਿਹਾ ਕਿ ਉਹ ਜਾਪਾਨ ਦੀ ਇਸ ਗੱਲ ਨਾਲ ਸਹਿਮਤ ਹੈ ਕਿ ਜੇਕਰ ਅਗਲੇ ਸਾਲ ਤਕ ਕੋਰੋਨਾ ਵਾਇਰਸ ਮਹਾਂਮਾਰੀ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੈ ਤਾਂ ਖੇਡਾਂ ਨੂੰ ਰੱਦ ਕਰਨਾ ਪਵੇਗਾ। ਮਾਰਚ ’ਚ ਟੋਕੀਓ 2020 ਖੇਡਾਂ ਨੂੰ 23 ਜੁਲਾਈ 2021 ਤਕ ਮੁਲਤਵੀ ਕਰ ਦਿਤਾ ਗਿਆ ਸੀ। ਬਾਕ ਨੇ ਕਿਹਾ, ‘‘ਈਮਾਨਦਾਰੀ ਨਾਲ ਕਹਾਂ ਤਾਂ ਮੈਂ ਜਾਪਾਨ ਦੀ ਹਾਲਤ ਸਮਝਦਾ ਹਾਂ ਕਿਉਂਕਿ ਤੁਸੀਂ ਆਯੋਜਨ ਕਮੇਟੀ ’ਚ 3 ਜਾਂ 5 ਹਜ਼ਾਰ ਲੋਕਾਂ ਨੂੰ ਲਗਾਤਾਰ ਨਿਯੁਕਤੀ ’ਤੇ ਨਹੀਂ ਰੱਖ ਸਕਦੇ।’ ਉਨ੍ਹਾਂ ਨੇ ਕਿਹਾ, ‘‘ਤੁਸੀਂ ਹਰ ਸਾਲ ਪੂਰੀ ਦੁਨੀਆਂ ਦਾ ਖੇਡ ਕੈਲੇਂਡਰ ਨਹੀਂ ਬਦਲ ਸਕਦੇ। ਖਿਡਾਰੀਆਂ ਨੂੰ ਅਨਿਸ਼ਚਿਤਤਾ ਦੀ ਹਾਲਤ ’ਚ ਨਹੀਂ ਰੱਖ ਸਕਦੇ।’(ਪੀਟੀਆਈ)