ਭਾਰਤ-ਚੀਨ ਸਰਹੱਦ ਤਣਾਅ ਅਮਰੀਕੀ ਡਿਪਲੋਮੈਟ ਦੀ ਟਿੱਪਣੀਆਂ ’ਤੇ ਭੜਕਿਆ ਚੀਨ
ਭਾਰਤ-ਚੀਨ ਸਰਹੱਦ ਵਿਵਾਦ ’ਤੇ ਸੀਨੀਅਰ ਅਮਰੀਕੀ ਡਿਪਲੋਮੈਟ ਵਲੋਂ ਭਾਰਤ ਦਾ ਸਮਰਥਨ ਕਰੇ ਜਾਣ ’ਤੇ ਚੀਨ ਨੇ ਸਖ਼ਤ
ਬੀਜਿੰਗ, 21 ਮਈ : ਭਾਰਤ-ਚੀਨ ਸਰਹੱਦ ਵਿਵਾਦ ’ਤੇ ਸੀਨੀਅਰ ਅਮਰੀਕੀ ਡਿਪਲੋਮੈਟ ਵਲੋਂ ਭਾਰਤ ਦਾ ਸਮਰਥਨ ਕਰੇ ਜਾਣ ’ਤੇ ਚੀਨ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਚੀਨ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ-ਚੀਨ ਸਰਹੱਦ ਮੁੱਦੇ ’ਤੇ ਅਮਰੀਕਾ ਦੇ ਸੀਨੀਅਰ ਡਿਪਲੋਮੈਟ ਦੀ ਟਿੱਪਣੀਆਂ ‘‘ਵਿਅਰਥ’’ ਹਨ ਅਤੇ ਦੋਨਾਂ ਦੇਸ਼ਾਂ ਵਿਚਕਾਰ ਡਿਪਲੋਮੈਟ ਤਰੀਕੇ ਨਾਲ ਚਰਚਾ ਜਾਰੀ ਹੈ ਅਤੇ ਵਾਸ਼ਿੰਗਟਨ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ ਹੈ।
ਦਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਨਾਲ ਜੁੜੀ ਅਮਰੀਕਾ ਦੀ ਸੀਨੀਅਰ ਡਿਪਲੋਮੈਟ ਏਲਿਸ ਜੀ ਵੇਲਜ਼ ਨੇ ਬੁਧਵਾਰ ਨੂੰ ਕਿਹਾ ਸੀ ਕਿ ਚੀਨ ਮੌਜੂਦਾ ਹਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਦੇ ਤਹਿਤ ਭਾਰਤ ਨਾਲ ਲਗਦੀ ਸਰਹੱਦ ’ਤੇ ਲਗਾਤਾਰ ਹਮਲਾਵਰ ਰੁਖ ਅਪਣਾ ਰਿਹਾ ਹੈ।
ਭਾਰਤ ਅਤੇ ਚੀਨ ਵਿਚਕਾਰ ਸਰਹੱਦ ’ਤੇ ਤਣਾਅ ਦੇ ਸਬੰਧ ’ਚ ਇਕ ਸਵਾਲ ਦੇ ਜਵਾਬ ਵਿਚ ਵੇਲਜ਼ ਨੇ ਦੋਸ਼ ਲਗਾਇਆ ਸੀ ਕਿ ਚੀਨ ਹਾਲਾਤ ਨੂੰ ਬਦਲਣ ਦੀ ਕੋਸ਼ਿਸ ਦੇ ਤਹਿਤ ਲਗਾਤਾਰ ‘‘ਭੜਕਾਉ ਅਤੇ ਪ੍ਰੇਸ਼ਾਨ ਕਰਨ ਵਾਲਾ ਰੁਖ’’ ਅਪਣਾਇਆ ਹੋਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਾਨ ਨੇ ਇਥੇ ਇਕ ਮੀਡੀਆ ਬ੍ਰੀਫਿੰਗ ’ਚ ਕਿਹਾ ਕਿ ਚੀਨ-ਭਾਰਤ ਸਰਹੱਦ ਮੁੱਦੇ ’ਤੇ ਚੀਨ ਦੀ ਸਥਿਤੀ ਸਥਿਰ ਅਤੇ ਸਪਸ਼ਟ ਰਹੀ ਹੈ। ਵੇਲਜ਼ ਦੀ ਟਿੱਪਣੀਆਂ ਬਾਰੇ ਕੁੱਝ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਅਮਰੀਕੀ ‘‘ਡਿਪਲੋਮੈਟ ਦੀ ਟਿੱਪਣੀਆ ਸਿਰਫ਼ ਵਿਅਰਥ ਹਨ।’’
ਝਾਓ ਨੇ ਕਿਹਾ, ‘‘ਸਾਡੇ ਫ਼ੌਜੀ ਸਰਹੱਦ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਦੀ ਮਜ਼ਬੂਤੀ ਨਾਲ ਰਖਿਆ ਕਰਦੇ ਹਨ। ਅਸੀਂ ਭਾਰਤੀ ਪੱਖ ਨਾਲ ਮਿਲ ਕੇ ਕੰਮ ਕਰਨ, ਸਾਡੀ ਅਗੁਆਈ ਦੀ ਮਹਤੱਵਪੂਰਣ ਸਹਿਮਤੀ ਦਾ ਪਾਲਣ ਕਰਨ, ਸਮਝੌਤਿਆਂ ਦੀ ਪਾਲਣਾ ਕਰਨ, ਹਾਲਾਤਾਂ ਨੂੰ ਮੁਸ਼ਕਲ ਬਣਾਉਣ ਵਾਲੀ ਇਕ ਪਾਸੜ ਕਾਰਵਾਈਆਂ ਤੋਂ ਬਚਣ ਦੀ ਅਪੀਲ ਕਰਦੇ ਹਾਂ।’’
ਝਾਓ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਉਹ ਸਰਹੱਦ ਖੇਤਰ ’ਚ ਸ਼ਾਂਤੀ ਅਤੇ ਸਥਿਤਰਤਾ ਲਈ ਸਖ਼ਤ ਕੋਸ਼ਿਸਾਂ ਕਰਨਗੇ। ਦੋਨਾਂ ਪੱਖਾਂ ਵਿਚਕਾਰ ਡਿਪਲੋਮੈਟ ਤਰੀਕੇ ਨਾਲ ਚਰਚਾ ਹੋ ਰਹੀ ਹੈ ਜਿਸ ਨਾਲ ਅਮਰੀਕਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ’’
ਭਾਰਤ ਲਈ ਅਮਰੀਕੀ ਸਮਰਥਨ ਨੂੰ ਦਸਿਆ ‘ਵਿਅਰਥ’ਚੀਨ ਮੌਜੂਦਾ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹੈ : ਅਮਰੀਕ ਡਿਪਲੋਮੈਟ
ਚੀਨ ਨਾਲ ਲਗਦੀ ਭਾਰਤ ਦੀ ਸਰਹੱਦ ’ਤੇ ਤਣਾਅ ਵਿਚਾਲੇ ਅਮਰੀਕਾ ਨੇ ਨਵੀਂ ਦਿੱਲੀ ਦਾ ਸਮਰਥਨ ਕੀਤਾ ਸੀ। ਇਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਬੀਜਿੰਗ ’ਤੇ ਦੋਸ਼ ਲਗਾਇਆ ਸੀ ਕਿ ਉਹ ਅਪਣੇ ਪ੍ਰੇਸ਼ਾਨ ਕਰਨ ਵਾਲੇ ਰਵਈਏ ਨਾਲ ਮੌਜੂਦਾ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਡਿਪਲੋਮੈਟ ਏਲਿਸ ਜੀ ਵੇਲਜ਼ ਨੇ ਬੁਧਵਾਰ ਨੂੰ ਇਕ ਪ੍ਰੋਗਰਾਮ ’ਚ ਥਿੰਕ ਟੈਂਕ ਅਟਲਾਂਟਿਕ ਕਾਉਂਸਲ ਤੋਂ ਕਿਹਾ ਸੀ ਕਿ ਚੀਨ ਦਾ ਤਰੀਕਾ ਹਮੇਸ਼ਾ ਹਮਲਾਵਰ ਰਿਹਾ ਹੈ, ਉਹ ਮੌਜੂਦਾ ਹਾਲਾਤ ਨੂੰ ਬਦਲਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਸ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਤਣਾਅ ਅਤੇ ਵਿਵਾਦਿਤ ਦਖਣੀ ਚੀਨ ਸਾਗਰ ’ਚ ਬੀਜਿੰਗ ਦੇ ਵੱਧ ਰਹੇ ਹਮਲਾਵਰ ਰਵਈਏ ਦਾ ਕੁੱਝ ਨਾ ਕੁੱਝ ਸੰਬੰਧ ਜ਼ਰੂਰ ਹੈ।