ਸੜਕ ਹਾਦਸੇ ’ਚ ਹੋਈ ਮੌਤ ਦੇ ਜ਼ਿੰਮੇਦਾਰ ਪੰਜਾਬੀ ਨੌਜਵਾਨ ਨੇ ਕਬੂਲਿਆ ਜੁਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੂਬਾ ਵਿਕਟੋਰੀਆ ਦੀ ਇਕ ਕਾਉਂਟੀ ਅਦਾਲਤ ਨੇ ਮੁਕੱਦਮੇ ਦੀ ਤੀਜੀ ਸੁਣਵਾਈ ’ਤੇ 30 ਸਾਲਾਂ ਪੰਜਾਬੀ ਨੌਜਵਾਨ

File Photo

ਪਰਥ, 21 ਮਈ (ਪਿਆਰਾ ਸਿੰਘ ਨਾਭਾ) : ਸੂਬਾ ਵਿਕਟੋਰੀਆ ਦੀ ਇਕ ਕਾਉਂਟੀ ਅਦਾਲਤ ਨੇ ਮੁਕੱਦਮੇ ਦੀ ਤੀਜੀ ਸੁਣਵਾਈ ’ਤੇ 30 ਸਾਲਾਂ ਪੰਜਾਬੀ ਨੌਜਵਾਨ ਸਮਨਦੀਪ ਸਿੰਘ ਨੂੰ ਟਰੱਕ-ਮੋਟਰਸਾਈਕਲ ਵਿਚ ਹੋਏ ਹਾਦਸੇ ’ਚ 45 ਸਾਲਾ ਕਾਂਸਟੇਬਲ ਡੀਰਨੇ ਡੀ ਲਿਓ ਦੀ ਹੋਈ ਮੌਤ ਲਈ ਖ਼ਤਰਨਾਕ ਡਰਾਈਵਿੰਗ ਦਾ ਦੋਸ਼ੀ ਮੰਨਿਆ। ਇਹ ਹਾਦਸਾ ਮੈਲਬੋਰਨ ਦੇ ਸ਼ਹਿਰੀ ਖੇਤਰ ’ਚ ਵੈਂਟੀਰਨਾਂ ਚੌਰਾਹੇ ਤੇ 12 ਜਨਵਰੀ 2017 ਨੂੰ ਵਾਪਰਿਆ । 

ਇਸ ਘਟਨਾ ਤੋਂ ਬਾਅਦ ਸਮਨਦੀਪ ਡੂੰਘੇ ਮਾਨਸਿਕ ਪਛਤਾਵੇ ’ਚ ਚਲਾ ਗਿਆ ਅਤੇ ਉਸਨੇ ਅਪਣੇ ਦੁੱਖ ਅਤੇ ਪ੍ਰੇਸ਼ਾਨੀ ਨੂੰ ਦਰਸਾਉਣ ਲਈ, ਦੁਖਾਂਤ ਦਾ ਸਮਾਂ ਅਤੇ ਤਾਰੀਖ ਅਤੇ ਕਾਂਸਟ ਡੀ ਲਿਓ ਦੇ ਪੁਲਿਸ ਨੰਬਰ ਦੇ ਨਾਲ, ਦੁਰਘਟਨਾ ਦ੍ਰਿਸ਼ ਨੂੰ ਦਰਸਾਉਂਦੇ ਟੈਟੂਆਂ ਨਾਲ ਅਪਣੇ ਪੂਰੇ ਸਰੀਰ ਨੂੰ ਢੱਕ ਲਿਆ । ਜ਼ਿਕਰਯੋਗ ਹੈ ਕਿ ਸਿੰਘ 2009 ਵਿਚ ਆਸਟਰੇਲੀਆ ਆਇਆ ਸੀ ਅਤੇ ਟਰੱਕ ਡਰਾਈਵਰ ਦਾ ਲਾਇਸੈਂਸ ਲੈਣ ਤੋਂ ਪਹਿਲਾਂ ਉਸਨੇ ਇਕ ਕੁੱਕ ਵਜੋਂ ਕੰਮ ਕੀਤਾ ਸੀ। ਉਸਨੇ ਟਰੱਕ ਡਰਾਈਵਿੰਗ ਦਾ ਇਕ ਦਿਨ ਭਰ ਦਾ ਸਿਖਲਾਈ ਕੋਰਸ ਵੀ ਪੂਰਾ ਕੀਤਾ ਹੋਇਆ।

ਅਦਾਲਤ ਨੇ ਸੁਣਿਆ ਹੈ ਕਿ ਟਰੱਕ ਸੜਕ ਦੇ ਯੋਗ ਨਹੀਂ ਸੀ, ਸਿੰਘ ਵੀ ਜਾਣਦਾ ਸੀ ਕਿ ਪਿਛਲੇ ਬ੍ਰੇਕ ਕੰਮ ਨਹੀਂ ਕਰ ਰਹੇ ਸਨ ਅਤੇ ਅਗਲੇ ਬਰੇਕਾਂ ਨਾਲ ਹੀ ਟਰੱਕ ਨੂੰ ਕੰਟਰੋਲ ਕਰ ਰਿਹਾ ਸੀ। ਵਾਹਨ ਨੂੰ ਗ਼ਲਤ ਢੰਗ ਨਾਲ ਲੋਡ ਕੀਤਾ ਗਿਆ ਸੀ । ਉਸਨੇ ਦਸਿਆ ਕਿ ‘‘ਮੈਂ ਤਕਰੀਬਨ ਇਕ ਕਿਲੋਮੀਟਰ ਦੀ ਦੂਰੀ ਤੋਂ ਵਾਹਨ ਕੰਟਰੋਲ ਕਰਨਾ ਸ਼ੁਰੂ ਕੀਤਾ ਪਰ ਟਰੱਕ ਇੰਨੀ ਤੇਜ਼ੀ ਨਾਲ ਹੌਲੀ ਨਹੀਂ ਹੋ ਰਿਹਾ ਸੀ, ਅਖੀਰ ਵੈਂਟੀਰਨਾ ਚੌਰਾਹੇ ’ਤੇ ਹਾਦਸਾ ਵਾਪਰ ਗਿਆ। ਕਾਂਸਟੇਬਲ ਡੀ ਲਿਓ ਦੇ ਰੋਂਦੇ ਪਿਓ ਪੈਟ੍ਰਿਕ ਡੀ ਲਿਓ ਨੇ ਕਿਹਾ ਕਿ ਉਹ ਬਦਲਾ ਲੈਣਾ ਨਹੀਂ ਚਾਹੁੰਦਾ ਅਤੇ ਨਾਂ ਹੀ ਸਿੰਘ ਨੂੰ ਨਫ਼ਰਤ ਕਰਦਾ ਹੈ। ਪਰ ਡੀ ਆਰਨੇ ਦੀ ਮਾਂ ਚਾਹੁੰਦੀ ਸੀ ਉਹ ਇਕ ਬਿਹਤਰ ਵਿਅਕਤੀ ਬਣੇ। ਸਿੰਘ ਦੁਆਰਾ ਦੋਸ਼ ਮੰਨਣ ਤੋਂ ਪਹਿਲਾਂ ਉਸਦੀ ਮਾਂ, ਦੀ ਕੈਂਸਰ ਨਾਲ ਮੌਤ ਹੋ ਗਈ।