ਨਾਸਾ ਦੇ ਪੁਲਾੜ ਯਾਤਰੀਆਂ ਨਾਲ ਪਹਿਲੀ ਪੁਲਾੜ ਉਡਾਣ ਲਈ ਪਹੁੰਚੇ ਟੈਸਟ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਾਸਾ ਲਈ ਸਪੇਸਐਕਸ ਦੇ ਰਾਕੇਟ ਨਾਲ ਅਪਣੀ ਇਤਿਹਾਸਿਕ ਪੁਲਾੜ ਉਡਾਣ ਤੋਂ ਠੀਕ ਇਕ ਹਫ਼ਤੇ ਪਹਿਲਾਂ 2 ਪੁਲਾੜ ਯਾਤਰੀ ਬੁਧਵਾਰ ਨੂੰ ਕੇਨੇਡੀ ਸਪੇਸ ਸੈਂਟਰ ਪਹੁੰਚੇ।

File Photo

ਕੇਪ ਕੇਨਵਰਲ, 21 ਮਈ : ਨਾਸਾ ਲਈ ਸਪੇਸਐਕਸ ਦੇ ਰਾਕੇਟ ਨਾਲ ਅਪਣੀ ਇਤਿਹਾਸਿਕ ਪੁਲਾੜ ਉਡਾਣ ਤੋਂ ਠੀਕ ਇਕ ਹਫ਼ਤੇ ਪਹਿਲਾਂ 2 ਪੁਲਾੜ ਯਾਤਰੀ ਬੁਧਵਾਰ ਨੂੰ ਕੇਨੇਡੀ ਸਪੇਸ ਸੈਂਟਰ ਪਹੁੰਚੇ। ਇਹ ਪਿਛਲੇ 9 ਸਾਲ ਦੇ ਬਾਅਦ ਪੁਲਾੜ ਯਾਤਰੀਆਂ ਦੇ ਨਾਲ ਹੋਣ ਵਾਲੀ ਪਹਿਲੀ ਸਪੇਸ ਉਡਾਣ ਹੈ। ਇਹ ਪਹਿਲੀ ਵਾਰ ਹੈ ਕਿ ਸਰਕਾਰ ਦੀ ਬਜਾਏ ਕੋਈ ਨਿੱਜੀ ਕੰਪਨੀ ਪੁਲਾੜ ਯਾਤਰੀਆਂ ਨੂੰ ਸਪੇਸ ਵਿਚ ਭੇਜੇਗੀ। ਨਾਸਾ ਦੇ ਟੈਸਟ ਪਾਇਲਟ ਡਗ ਹਰਲੀ ਅਤੇ ਬੌਬ ਬੇਨਕਨ ਸਪੇਸ ਏਜੰਸੀ ਦੇ ਇਕ ਜਹਾਜ਼ ਜ਼ਰੀਏ ਹਿਊਸਟਨ ਸਥਿਤ ਅਪਣੇ ਘਰ ਤੋਂ ਫਲੋਰੀਡਾ ਪਹੁੰਚੇ।

ਹਰਲੀ ਨੇ ਪੱਤਰਕਾਰਾਂ ਨੂੰ ਕਿਹਾ,‘‘ਇਹ ਨਾਸਾ ਅਤੇ ਸਪੇਸ ਪ੍ਰੋਗਰਾਮ ਲਈ ਅਦਭੁੱਤ ਸਮਾਂ ਹੈ, ਇਕ ਵਾਰ ਫਿਰ ਫਲੋਰੀਡਾ ਤੋਂ ਅਮਰੀਕਾ ਚਾਲਕ ਦੇ ਮੈਂਬਰਾਂ ਨੂੰ ਭੇਜ ਰਹੇ ਹਾਂ ਅਤੇ ਆਸ ਹੈ ਕਿ ਇਹ ਹੁਣ ਕਰੀਬ ਇਕ ਹਫ਼ਤੇ ਵਿਚ ਹੋਵੇਗਾ।’’ ਬੇਨਕਨ ਨੇ ਕਿਹਾ,‘‘ਅਸੀਂ ਇਸ ਨੂੰ ਇਕ ਮੌਕੇ ਦੇ ਤੌਰ ’ਤੇ ਦੇਖਦੇ ਹਾਂ ਪਰ ਨਾਲ ਹੀ ਇਹ ਅਮਰੀਕੀ ਲੋਕਾਂ, ਸਪੇਸਐਕਸ ਦੀ ਟੀਮ ਅਤੇ ਨਾਸਾ ਦੇ ਸਾਰੇ ਲੋਕਾਂ ਦੇ ਲਈ ਸਾਡੀ ਜ਼ਿੰਮੇਵਾਰੀ ਹੈ।’’ ਦੋਹਾਂ ਨੇ ਸਪੇਸਐਕਸ ਦੇ ਫਾਲਕਨ 9 ਰਾਕੇਟ ਜ਼ਰੀਏ ਅਗਲੇ ਬੁਧਵਾਰ ਨੂੰ ਅੰਤਰਰਾਸ਼ਰੀ ਸਪੇਸ ਸਟੇਸ਼ਨ ਲਈ ਉਡਾਣ ਸ਼ੁਰੂ ਕਰਨੀ ਹੈ।    (ਪੀਟੀਆਈ)