ਅਮਰੀਕਾ ਚਾਹੁੰਦਾ ਹੈ ਭਾਰਤੀ ਵਿਦਿਆਰਥੀ ਪੜ੍ਹਨ ਲਈ ਦੇਸ਼ 'ਚ ਆਉਣ : ਵੇਲਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਇਕ ਸੀਨੀਅਰ ਡਿਪਲੋਮੈਟ ਨੇ ਬੁਧਵਾਰ ਨੂੰ ਕਿਹਾ ਕਿ ਕੋਵਿਡ-19 ਨੇ ਚਿੰਤਾ ਅਤੇ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਕੀਤੀ ਹੈ

File Photo

ਵਾਸ਼ਿੰਗਟਨ : ਅਮਰੀਕਾ ਦੀ ਇਕ ਸੀਨੀਅਰ ਡਿਪਲੋਮੈਟ ਨੇ ਬੁਧਵਾਰ ਨੂੰ ਕਿਹਾ ਕਿ ਕੋਵਿਡ-19 ਨੇ ਚਿੰਤਾ ਅਤੇ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਕੀਤੀ ਹੈ ਪਰ ਅਮਰੀਕੀ ਪ੍ਰਸ਼ਾਸਨ ਚਾਹੁੰਦਾ ਹੈ ਕਿ ਭਾਰਤੀ ਵਿਦਿਆਰਥੀ ਪੜ੍ਹਨ ਲਈ ਦੇਸ਼ ਵਿਚ ਆਉਣ। ਦਖਣ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਬਾਹਰ ਜਾਣ ਵਾਲੀ ਪ੍ਰਧਾਨ ਉਪ ਸਹਾਇਕ ਮੰਤਰੀ ਐਲਿਸ ਵੇਲਜ਼ ਨੇ ਵਾਸ਼ਿੰਗਟਨ ਡੀਸੀ ਸਥਿਤ ਥਿੰਕ ਟੈਂਕ ਨੂੰ ਕਿਹਾ ਕਿ ਭਾਵੇਂਕਿ ਮਹਾਂਮਾਰੀ ਦੇ ਕਾਰਨ ਹਾਲੇ ਵੀਜ਼ਾ ਪ੍ਰਕਿਰਿਆ ਚਾਲੂ ਨਹੀਂ ਹੈ।

ਉਹਨਾਂ ਨੇ ਅਟਲਾਂਟਿਕ ਕੌਂਸਲ ਵਲੋਂ ਹੋਈ ਆਨਲਾਈਨ ਚਰਚਾ ਵਿਚ ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੂੰ ਕਿਹਾ,''ਮੈਨੂੰ ਲਗਦਾ ਹੈ ਕਿ ਇਹ ਇਕ ਮੁੱਦਾ ਬਣਨ ਜਾ ਰਿਹਾ ਹੈ।'' ਭਾਰਤ ਦੇ 2 ਲੱਖ ਤੋਂ ਵਧੇਰੇ ਵਿਦਿਆਰਥੀ ਅਮਰੀਕਾ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿਚ ਪੜ੍ਹਦੇ ਹਨ ਅਤੇ ਚੀਨ ਦੇ ਬਾਅਦ ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੀ ਹੈ।

ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਲੱਗਭਗ ਸਾਰੇ ਵਿੱਦਿਅਕ ਅਦਾਰੇ ਬੰਦ ਹਨ। ਵੇਲਜ਼ ਨੇ ਕਿਹਾ,''ਕੋਵਿਡ-19 ਨੇ ਅਮਰੀਕੀ ਅਤੇ ਵਿਦੇਸ਼ੀ ਦੋਹਾਂ ਵਿਦਿਆਰਥੀਆਂ ਲਈ ਭਾਰੀ ਚਿੰਤਾ ਅਤੇ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਕੀਤੀ ਹੈ। ਸਾਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਜਦੋਂ ਸਥਿਤੀ ਸਧਾਰਨ ਹੋਵੇਗੀ ਉਦੋਂ ਅਸੀਂ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਆਮਦ ਨੂੰ ਵਧਾਉਣ ਲਈ ਹਰ ਸੰਭਵ ਕਦਮ ਚੁੱਕੀਏ। ਪਿਛਲੇ ਸਾਲ ਅਮਰੀਕਾ ਵਿਚ ਭਾਰਤ ਦੇ 2 ਲੱਖ ਤੋਂ ਵਧੇਰੇ ਵਿਦਿਆਰਥੀ ਪੜ੍ਹਾਈ ਕਰ ਰਹੇ ਸਨ।'' ਉਹਨਾਂ ਨੇ ਦਸਿਆ ਕਿ ਵਿਦਿਆਰਥੀ ਦੇਸ਼ਾਂ ਵਿਚਾਲੇ ਰਾਜਦੂਤ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਉਹਨਾਂ ਦਾ ਟੀਚਾ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਲਿਆਉਣਾ ਹੈ।