ਕੈਲੀਫੋਰਨੀਆ ’ਚ ਵਾਪਰੀ ਗੋਲੀਬਾਰੀ ਦੀ ਘਟਨਾ 'ਚ 6 ਸਾਲਾ ਬੱਚੇ ਦੀ ਮੌਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਮੂਹ ਗੰਨ ਹਿੰਸਾ ਆਰਕਾਈਵ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਤਕ ਦੇਸ਼ ਭਰ ’ਚ ਬੰਦੂਕ ਹਿੰਸਾ ’ਚ 0 ਤੋਂ ਲੈ ਕੇ 11 ਸਾਲ ਦੇ 119 ਬੱਚੇ ਮਾਰੇ ਗਏ ਹਨ। 

6-year-old boy killed in California in suspected road rage shooting

ਕੈਲੀਫੋਰਨੀਆ  : ਦੱਖਣੀ ਕੈਲੀਫੋਰਨੀਆ ’ਚ ਵਾਪਰੀ ਇਕ ਗੋਲੀਬਾਰੀ ਦੀ ਘਟਨਾ ’ਚ ਇਕ ਛੇ ਸਾਲਾ ਬੱਚੇ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਦਰਦਨਾਕ ਘਟਨਾ ਸ਼ੁੱਕਰਵਾਰ ਸਵੇਰੇ 8 ਵਜੇ ਆਰੇਂਜ 55 ਫ੍ਰੀ ਵੇਅ ’ਤੇ ਵਾਪਰੀ। ਸਿਟੀ ਨਿਊਜ਼ ਸਰਵਿਸ ਦੇ ਅਨੁਸਾਰ ਮ੍ਰਿਤਕ ਦੀ ਮਾਂ ਉਸ ਨਾਲ ਸੱਜੇ ਪਾਸੇ ਦੀ ਯਾਤਰੀ ਬੂਸਟਰ ਸੀਟ ’ਤੇ ਇਕ ਸ਼ੈਵਰਲੇਟ ਸੇਡਾਨ ਚਲਾ ਰਹੀ ਸੀ, ਜਦੋਂ ਇਕ ਹੋਰ ਡਰਾਈਵਰ ਨੇ ਗੋਲੀਬਾਰੀ ਕਰ ਦਿੱਤੀ।

ਕੈਲੀਫੋਰਨੀਆ ਦੇ ਹਾਈਵੇ ਪੈਟਰੋਲਿੰਗ ਅਧਿਕਾਰੀ ਜੌਨ ਡੀ ਮੈਟੀਓ ਨੇ ਦੱਸਿਆ ਕਿ ਔਰਤ ਨੇ ਉਨ੍ਹਾਂ ਨੂੰ 911 ’ਤੇ ਕਾਲ ਕਰ ਕੇ ਬੁਲਾਇਆ ਤੇ ਲੜਕੇ ਨੂੰ ਤੁਰੰਤ ਆਰੇਂਜ ਕਾਉਂਟੀ ਦੇ ਚਿਲਡਰਨ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਇਕਲੌਤੀ ਸੜਕ ਹਾਦਸੇ ਦੀ ਘਟਨਾ ਹੈ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਡੈਸ਼ਕੈਮ ਕੈਮਰਾ ਵੀਡੀਓ ਪਾਇਆ ਹੋਵੇ, ਉਹ ਪੁਲਸ ਨਾਲ ਸੰਪਰਕ ਕਰੇ।

ਅਮਰੀਕਾ ’ਚ ਬੱਚੇ ਅਕਸਰ ਬੰਦੂਕ ਦੀ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਇਸ ਸਾਲ ਪਹਿਲੇ ਚਾਰ ਮਹੀਨਿਆਂ ’ਚ ਅਮਰੀਕਾ ’ਚ ਬੰਦੂਕ ਦੀ ਹਿੰਸਾ ’ਚ  300 ਤੋਂ ਵੱਧ ਬੱਚੇ ਤੇ 1300 ਤੋਂ ਵੱਧ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਕ ਹੋਰ ਸਮੂਹ ਗੰਨ ਹਿੰਸਾ ਆਰਕਾਈਵ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਤਕ ਦੇਸ਼ ਭਰ ’ਚ ਬੰਦੂਕ ਹਿੰਸਾ ’ਚ 0 ਤੋਂ ਲੈ ਕੇ 11 ਸਾਲ ਦੇ 119 ਬੱਚੇ ਮਾਰੇ ਗਏ ਹਨ।