Donald Trump News : 'ਭਾਰਤ ਮੇਰਾ ਚੰਗਾ ਦੋਸਤ, ਜਲਦ ਕਰਾਂਗਾ ਬਹੁਤ ਵੱਡਾ ਸੌਦਾ'-ਟਰੰਪ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ- ਭਾਰਤ ਪਾਕਿ ਤਣਾਅ ਨੂੰ ਵਪਾਰ ਰਾਹੀਂ ਸੁਲਝਾਇਆ

India is my good friend Donald Trump News in punjabi

India is my good friend Donald Trump News in punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਟਕਰਾਅ ਨੂੰ ਵਪਾਰ ਰਾਹੀਂ ਸੁਲਝਾਇਆ ਹੈ। ਟਰੰਪ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਕਾਰੋਬਾਰ ਰਾਹੀਂ ਵਿਵਾਦ ਹੱਲ ਕਰ ਲਿਆ ਹੈ।' ਅਮਰੀਕਾ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਵੱਡਾ ਸੌਦਾ ਕਰ ਰਿਹਾ ਹੈ।

ਟਰੰਪ ਨੇ ਇਹ ਦਾਅਵਾ ਵ੍ਹਾਈਟ ਹਾਊਸ ਵਿਖੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ, 'ਭਾਰਤ ਅਤੇ ਪਾਕਿਸਤਾਨ ਵਿਚਾਲੇ ਹਮਲੇ ਹੋਰ ਖ਼ਤਰਨਾਕ ਅਤੇ ਬਦਤਰ ਹੁੰਦੇ ਜਾ ਰਹੇ ਸਨ।' ਕਿਸੇ ਨੂੰ ਤਾਂ ਇਹ ਕਰਨਾ ਹੀ ਸੀ। ਅਸੀਂ ਉਨ੍ਹਾਂ ਨਾਲ ਗੱਲ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ, 'ਮੈਂ ਦੋਵਾਂ ਦੇਸ਼ਾਂ ਨੂੰ ਪੁੱਛਿਆ, ਤੁਸੀਂ ਲੋਕ ਕੀ ਕਰ ਰਹੇ ਹੋ?' ਪਾਕਿਸਤਾਨ ਕੋਲ ਕੁਝ ਮਹਾਨ ਤੇ ਕੁਝ ਬਹੁਤ ਚੰਗੇ ਨੇਤਾ ਹਨ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਮੇਰੇ ਦੋਸਤ ਹਨ। ਇਸ 'ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਕਿਹਾ - ਸਾਂਝਾ ਦੋਸਤ, ਮੋਦੀ ਸਾਡਾ ਵੀ ਦੋਸਤ ਹੈ।

ਫਿਰ ਟਰੰਪ ਨੇ ਕਿਹਾ- ਉਹ (ਮੋਦੀ) ਇੱਕ ਮਹਾਨ ਵਿਅਕਤੀ ਹਨ। 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋਈ ਸੀ। ਟਰੰਪ ਨੇ ਇਹ ਜਾਣਕਾਰੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਐਕਸ 'ਤੇ ਦਿੱਤੀ ਸੀ। ਉਦੋਂ ਤੋਂ, ਉਹ ਵਾਰ-ਵਾਰ ਦਾਅਵਾ ਕਰਦੇ ਰਹੇ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਸੁਲਝਾਉਣ ਵਿੱਚ ਮਦਦ ਕੀਤੀ ਹੈ। ਹਾਲਾਂਕਿ, 15 ਮਈ ਨੂੰ, ਉਨ੍ਹਾਂ ਨੇ ਕਿਹਾ ਸੀ - ਮੈਂ ਦੋਵਾਂ ਦੇਸ਼ਾਂ ਵਿਚਕਾਰ ਵਿਚੋਲਗੀ ਨਹੀਂ ਕੀਤੀ, ਸਗੋਂ ਸਿਰਫ਼ ਮਦਦ ਕੀਤੀ।