ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਦਿਤਾ ਬੇਟੀ ਨੂੰ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੀ 38 ਸਾਲਾ’ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੀਰਵਾਰ ਨੂੰ ਮਾਂ ਬਣੀ.....

Jasmine Ardern and Her Husband with New Born Baby

ਆਕਲੈਂਡ : ਨਿਊਜ਼ੀਲੈਂਡ ਦੀ 38 ਸਾਲਾ’ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੀਰਵਾਰ ਨੂੰ ਮਾਂ ਬਣੀ। ਉਨ੍ਹਾਂ ਨੇ ਇਕ ਬੱਚੀ ਨੂੰ ਜਨਮ ਦਿਤਾ। ਪੂਰੀ ਦੁਨੀਆਂ 'ਚ ਪਿਛਲੇ 30 ਸਾਲ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਦੇਸ਼ ਦਾ ਕੋਈ ਮੁਖੀ ਮਾਂ ਜਾਂ ਪਿਉ ਬਣਿਆ ਹੋਵੇ। ਉਨ੍ਹਾਂ ਨੇ ਇਸ ਦਾ ਐਲਾਨ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤਾ। ਜੈਸਿੰਡਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਜਨਮ ਨਿਊਜ਼ੀਲੈਂਡ ਦੇ ਸਮੇਂ ਮੁਤਾਬਕ ਸ਼ਾਮ 4:45 ਵਜੇ ਹੋਇਆ। ਜਨਮ ਸਮੇਂ ਉਸ ਦਾ ਭਾਰ 3.31 ਕਿਲੋਗ੍ਰਾਮ ਸੀ।

ਅਪਣੀ ਪੋਸਟ 'ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਅਪਣੇ ਚਹੇਤਿਆਂ ਨੂੰ ਲਿਖਿਆ, ''ਤੁਹਾਡੀਆਂ ਵਧਾਈਆਂ ਲਈ ਧਨਵਾਦ।'' ਉਨ੍ਹਾਂ ਨੇ ਆਕਲੈਂਡ ਦੇ ਹਸਪਤਾਲ ਸਟਾਫ਼ ਦਾ ਵੀ ਧਨਵਾਦ ਕੀਤਾ। ਜੈਸਿੰਡਾ ਨੂੰ ਵੀਰਵਾਰ ਨੂੰ ਹੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜੈਸਿੰਡਾ ਪਿਛਲੇ ਸਾਲ ਅਕਤੂਬਰ 'ਚ ਨਿਊਜ਼ੀਲੈਂਡ ਦੀ 40ਵੀਂ ਪ੍ਰਧਾਨ ਮੰਤਰੀ ਬਣੀ ਸੀ। ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਜਨਵਰੀ ਵਿਚ ਗਰਭਵਤੀ ਹੋਣ ਦੀ ਖ਼ਬਰ ਦਿਤੀ ਸੀ। ਪਿਛਲੇ 30 ਸਾਲਾਂ 'ਚ ਉਹ ਦੁਨੀਆਂ 'ਚ ਦੂਜੀ ਮਹਿਲਾ ਨੇਤਾ ਹਨ, ਜੋ ਪ੍ਰਧਾਨ ਮੰਤਰੀ ਜਾਂ ਦੇਸ਼ ਮੁਖੀ ਦੇ ਅਹੁਦੇ 'ਤੇ ਰਹਿੰਦੇ ਹੋਏ ਮਾਂ ਬਣੀ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ 'ਚ 1990 ਵਿਚ ਉਥੇ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਮਾਂ ਬਣੀ ਸੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਮਾਂ ਬਣਨ ਦੀ ਖ਼ਬਰ ਆਉਂਦਿਆਂ ਹੀ ਬੇਨਜ਼ੀਰ ਭੁੱਟੋ ਦੀ ਧੀ ਬਖ਼ਤਾਵਰ ਭੁੱਟੋ ਜ਼ਰਦਾਰੀ ਨੇ ਉਨ੍ਹਾਂ ਨੂੰ ਟਵੀਟ ਕਰ ਕੇ ਵਧਾਈ ਦਿਤੀ। ਇਸ ਖ਼ਬਰ ਦੇ ਆਉਂਦਿਆਂ ਹੀ ਨਿਊਜ਼ੀਲੈਂਡ 'ਚ ਬੱਚੀ ਦੇ ਨਾਂ ਬਾਰੇ ਚਰਚਾ ਸ਼ੁਰੂ ਹੋ ਗਈ। ਲੋਕਾਂ 'ਚ ਚਰਚਾ ਹੈ ਕਿ ਉਸ ਦਾ ਨਾਂ ਚਾਰਲੋਟ ਜਾਂ ਹਾਰਪਰ ਰਖਿਆ ਜਾ ਸਕਦਾ ਹੈ।