ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੰਸ ਰੱਦ ਕੀਤਾ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਧਾਰਮਕ ਆਗੂਆਂ ਅਤੇ ਸਾਬਕਾ ਜੱਜਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਿਰਦਾਰ ਅਤੇ ਈਮਾਨਦਾਰੀ 'ਤੇ ਸਵਾਲ ਕਰਦਿਆਂ ਉਨ੍ਹਾਂ ਦੇ ਹੋਟਲ ਟਰੰਪ ...

Donald Trump

ਵਾਸ਼ਿੰਗਟਨ, ਅਮਰੀਕਾ ਦੇ ਧਾਰਮਕ ਆਗੂਆਂ ਅਤੇ ਸਾਬਕਾ ਜੱਜਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਿਰਦਾਰ ਅਤੇ ਈਮਾਨਦਾਰੀ 'ਤੇ ਸਵਾਲ ਕਰਦਿਆਂ ਉਨ੍ਹਾਂ ਦੇ ਹੋਟਲ ਟਰੰਪ ਇੰਟਰਨੈਸ਼ਨਲ ਹੋਟਲ ਦਾ ਸ਼ਰਾਬ ਦਾ ਲਾਇਸੰਸ ਰੱਦ ਕਰਨ ਦੀ ਮੰਗ ਕੀਤੀ ਹੈ। ਅਲਕੋਹਲਿਕ ਬੈਵਰੇਜ ਕੰਟਰੋਲ ਬੋਰਡ ਨੂੰ ਭੇਜੀ ਸ਼ਿਕਾਇਤ ਵਿਚ ਕਿਹਾ ਗਿਆ ਹੈ, 'ਟਰੰਪ ਇੰਟਰਨੈਸ਼ਨਲ ਹੋਟਲ ਦਾ ਅਸਲ ਮਾਲਕ ਡੋਨਾਲਡ ਟਰੰਪ ਚੰਗੇ ਕਿਰਦਾਰ ਵਾਲਾ ਇਨਸਾਨ ਨਹੀਂ।

ਸਥਾਨਕ ਨਿਯਮਾਂ ਮੁਤਾਬਕ ਸ਼ਰਾਬ ਲਾਇਸੰਸ ਵਾਸਤੇ ਮਾਲਕ ਦਾ ਚੰਗੇ ਚਰਿੱਤਰ ਦਾ ਹੋਣਾ ਜ਼ਰੂਰੀ ਹੈ।' ਸ਼ਿਕਾਇਤ ਵਿਚ ਕਿਹਾ ਗਿਆ, 'ਬੋਰਡ ਦੁਆਰਾ ਚਰਿੱਤਰ ਦੀ ਜਾਂਚ ਲਾਇਸੰਸ ਦੀ ਅਰਜ਼ੀ ਜਾਂ ਨਵੀਨੀਕਰਨ ਦੇ ਸਮੇਂ ਦਿਤੀ ਜਾਂਦੀ ਹੈ ਪਰ ਟਰੰਪ ਦੇ ਖ਼ਰਾਬ ਵਿਹਾਰ ਨਾਲ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਬੋਰਡ ਹੁਣ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇ।' ਸ਼ਿਕਾਇਤ 'ਤੇ ਹਸਤਾਖਰ ਕਰਨ ਵਾਲਿਆਂ ਵਿਚ ਸਾਬਕਾ ਜੱਜ ਹੈਨਰੀ ਕੈਨੇਡੀ ਜੂਨੀਅਰ ਅਤੇ ਜੋਆਨ ਗੋਲਡਫ਼ਰੈਂਕ, ਧਾਰਮਕ ਨੇਤਾ ਵਿਲੀਅਮ ਲਾਮਾਰ ਚਤੁਰਥ, ਜੈਨੀਫ਼ਰ ਬਟਲਰ ਅਤੇ ਟਿਮੋਥੀ ਟੀ ਸ਼ਾਮਲ ਹਨ। 

ਮੈਰੀਲੈਂਡ ਅਤੇ ਵਾਸ਼ਿੰਗਟਨ ਰਾਜ ਦੇ ਵਕੀਲਾਂ ਨੇ ਕਿਹਾ, 'ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਨੂੰ ਕੋਈ ਵਿਧਾਨਕ ਛੋਟ ਨਹੀਂ ਦਿਤੀ ਗਈ।' ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਇੰਟਰਨੈਸ਼ਨਲ ਹੋਟਲ ਜ਼ਰੀਏ ਨਾਜਾਇਜ਼ ਭੁਗਤਾਨ ਕੀਤਾ ਹੈ। ਟਰੰਪ ਦੇ ਵਕੀਲ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਾਰੇ ਭੁਗਤਾਨ ਪੂਰੀ ਤਰ੍ਹਾਂ ਜਾਇਜ਼ ਹਨ ਕਿਉਂਕਿ ਟਰੰਪ ਨੇ ਇਨ੍ਹਾਂ ਬਦਲੇ ਕੋਈ ਪੇਸ਼ਕਸ਼ ਨਹੀਂ ਕੀਤੀ। ਇਸ ਮਾਮਲੇ ਵਿਚ ਜੁਲਾਈ ਦੇ ਅੰਤ ਤਕ ਫ਼ੈਸਲਾ ਆਉਣ ਦਾ ਅਨੁਮਾਨ ਹੈ। (ਏਜੰਸੀ)