ਅਮਰੀਕਾ ਦੀ ਉਪ ਵਿਦੇਸ਼ ਮੰਤਰੀ 25 ਜੁਲਾਈ ਨੂੰ ਚੀਨ ਦਾ ਦੌਰਾ ਕਰਨਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਲਾਨਬਾਟਰ ਵਿਚ ਰੁਕਣ ਤੋਂ ਬਾਅਦ ਟੋਕਿਓ ਅਤੇ ਸਿਓਲ ਦੀ ਯਾਤਰਾ ਕਰਨਗੇ।

Wendy R. Sherman

ਵਾਸ਼ਿੰਗਟਨ - ਅਮਰੀਕਾ ਦੀ ਉਪ ਵਿਦੇਸ਼ ਮੰਤਰੀ ਵੇਂਡੀ ਆਰ ਸ਼ੇਰਮਨ ਅਗਲੇ ਹਫਤੇ ਚੀਨ ਦਾ ਦੌਰਾ ਕਰਨਗੇ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੀ ਯਾਤਰਾ ਦੌਰਾਨ ਉਨ੍ਹਾਂ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ

ਜਿੱਥੇ ਅਮਰੀਕਾ ਚੀਨੀ ਕਾਰਵਾਈਆਂ ਪ੍ਰਤੀ ਗੰਭੀਰਤਾ ਨਾਲ ਚਿੰਤਤ ਹੈ ਅਤੇ ਨਾਲ ਹੀ ਉਨ੍ਹਾਂ ਖੇਤਰਾਂ ਬਾਰੇ  ਚਰਚਾ ਕਰਨਗੇ ਜਿਥੇ ਉਨ੍ਹਾਂ ਦੇ ਹਿੱਤ ਜੁੜੇ ਹੋਏ ਹਨ।

ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ  ਦੱਸਿਆ “ਉਪ ਵਿਦੇਸ਼ ਮੰਤਰੀ 25 ਜੁਲਾਈ ਨੂੰ ਚੀਨ ਦਾ ਦੌਰਾ ਕਰਨਗੇ। ਉਹ ਉਲਾਨਬਾਟਰ ਵਿਚ ਰੁਕਣ ਤੋਂ ਬਾਅਦ ਟੋਕਿਓ ਅਤੇ ਸਿਓਲ ਦੀ ਯਾਤਰਾ ਕਰਨਗੇ। (ਪੀਟੀਆਈ)