YouTube Down? : ਦੁਨੀਆ ਭਰ 'ਚ ਕਈ ਥਾਵਾਂ 'ਤੇ YouTube Studio ਡਾਊਨ, ਵੀਡੀਓ ਅੱਪਲੋਡ ਕਰਨ 'ਚ ਦਿੱਕਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਹੁਤ ਸਾਰੇ ਲੋਕਾਂ ਨੂੰ YouTube ਵੀਡੀਓ ਅਪਲੋਡ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ

Youtube down

 YouTube Down? ਦੁਨੀਆ ਭਰ ਦੇ ਕਈ ਹਿੱਸਿਆਂ ਵਿੱਚ ਯੂਟਿਊਬ ਡਾਊਨ ਹੈ ,ਜਿਸ ਕਰਕੇ ਯੂਟਿਊਬ 'ਤੇ ਕੁੱਝ ਵੀ ਅੱਪਲੋਡ ਕਰਨ 'ਚ ਸਮੱਸਿਆਵਾਂ ਆ ਰਹੀ ਹੈ। ਹਾਲਾਂਕਿ, ਸਰਵਿਸ ਜ਼ਿਆਦਾਤਰ ਲੋਕਾਂ ਲਈ ਕੰਮ ਕਰ ਰਹੀ ਹੈ ਪਰ ਸੋਸ਼ਲ ਮੀਡੀਆ ਸਾਈਟਾਂ 'ਤੇ ਕੁਝ ਉਪਭੋਗਤਾ ਸ਼ਿਕਾਇਤ ਕਰ ਰਹੇ ਹਨ ਕਿ ਯੂਟਿਊਬ ਡਾਊਨ ਹੈ।

ਯੂਜ਼ਰਸ YouTube Studio 'ਚ ਦਿੱਕਤ ਹੋਣ ਬਾਰੇ ਗੱਲ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ YouTube ਵੀਡੀਓ ਅਪਲੋਡ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਵੈਸੇ ਹੀ ਉਹ ਯੂਜ਼ਰਸ ਹੀ ਇਸ ਤੋਂ ਪ੍ਰਭਾਵਿਤ ਹਨ , ਜੋ ਵੀਡੀਓਜ਼ ਅਪਲੋਡ ਕਰਦੇ ਹਨ। ਇਹ ਸੰਭਵ ਹੈ ਕਿ ਇਹ ਸਿਰਫ YouTube ਸਟੂਡੀਓ ਦੀ ਸਮੱਸਿਆ ਹੈ।

Downdetector ਦੇ ਮੁਤਾਬਕ ਯੂਟਿਊਬ ਵਿੱਚ ਇਹ ਸਮੱਸਿਆ 3 ਵਜੇ ਤੋਂ ਆ ਰਹੀ ਹੈ। ਇਸ ਪੋਰਟਲ 'ਤੇ ਲੋਕ ਲਗਾਤਾਰ ਯੂਟਿਊਬ ਦੇ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਅਸੀਂ ਇਹ ਵੀ ਜਾਂਚ ਕੀਤੀ ਹੈ ਕਿ YouTube ਇਸ ਵੇਲੇ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਸਾਰੇ ਵੀਡੀਓ ਦਿਖਾਈ ਦੇ ਰਹੇ ਹਨ।

ਧਿਆਨ ਯੋਗ ਹੈ ਕਿ YouTube Studio ਨੂੰ ਪਹਿਲਾਂ YouTube Creator Studio ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ YouTube ਦੀ ਤਰਫ਼ੋਂ ਵੀਡੀਓ ਕਰੇਟਰਜ਼ ਨੂੰ ਦਿੱਤਾ ਜਾਣ ਵਾਲਾ ਇੱਕ ਮੁਫਤ ਟੂਲ ਹੈ, ਜਿੱਥੇ ਯੂਜਰ ਆਪਣੇ YouTube ਚੈਨਲ 'ਤੇ ਸਮੱਗਰੀ ਬਣਾਉਣ ਅਤੇ ਅਪਲੋਡ ਕਰਨ ਲਈ ਵਰਤਦੇ ਹਨ।

YouTube Studio ਵਿੱਚ ਵੀਡੀਓ ਨੂੰ ਐਡਿਟ ਕਰਨ ਦੇ ਵੀ ਟੂਲ ਪ੍ਰਦਾਨ ਕੀਤੇ ਜਾਂਦੇ ਹਨ। ਇੱਥੋਂ ਯੂਜਰ ਆਪਣੇ ਵੀਡੀਓ ਨੂੰ ਐਡਿਟ , ਵਿਸ਼ਲੇਸ਼ਣ, ਸ਼ਡਿਊਲ ਕਰ ਸਕਦੇ ਹਨ। ਇਸ ਦੇ ਜ਼ਰੀਏ ਯੂਟਿਊਬਰ ਆਪਣੇ ਵੀਡੀਓ ਨੂੰ ਮੋਨੇਟਾਈਜ ਵੀ ਕਰਦੇ ਹਨ।

YouTube Studio ਦੇ ਜ਼ਰੀਏ ਹੀ ਯੂਜਰ ਆਪਣੇ ਵੀਡੀਓ ਦਾ ਪ੍ਰਫੋਮਸ ਟਰੈਕ ਕਰਦੇ ਹਨ ਅਤੇ ਵੱਖ-ਵੱਖ ਮਾਪਦੰਡਾਂ 'ਤੇ ਨਜ਼ਰ ਰੱਖਦੇ ਹਨ। ਕਰੇਟਰ ਵੀ ਇਸਦੀ ਵਰਤੋਂ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਨ ਲਈ ਕਰਦੇ ਹਨ।