ਬਹਿਰੀਨ ਕਿੰਗ ਦੇ ਰੋਬੋਟ ਬਾਡੀਗਾਰਡ ਦਾ ਸੱਚ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ ਕੁੱਝ ਦਿਨਾਂ ਤੋਂ ਰੋਬੋਟ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ............

Titan Robot

ਪਿਛਲੇ ਕੁੱਝ ਦਿਨਾਂ ਤੋਂ ਰੋਬੋਟ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਕਿ ਇਹ ਸ਼ਕਤੀਸ਼ਾਲੀ ਰੋਬੋਟ ਬਹਿਰੀਨ ਦੇ ਕਿੰਗ ਦਾ ਬਾਡੀਗਾਰਡ ਹੈ ਜੋ ਉਨ੍ਹਾਂ ਦੇ ਨਾਲ ਦੁਬਈ ਆਇਆ ਸੀ।

ਕਰੀਬ 30 ਸੈਕੰਡ ਦੇ ਇਸ ਵੀਡੀਓ ਵਿੱਚ ਇਕ ਸ਼ੇਖ਼ ਨੂੰ ਆਉਂਦੇ ਵੇਖਿਆ ਜਾ ਸਕਦਾ, ਜਿਸ ਦੇ ਪਿੱਛੇ-ਪਿੱਛੇ ਇਹ ਰੋਬੋਟ ਵਾਕਈ ਇਕ ਬਾਡੀਗਾਰਡ ਦੀ ਤਰ੍ਹਾਂ ਆਉਂਦਾ ਨਜ਼ਰ ਆ ਰਿਹਾ।

ਰੋਬੋਟ ਦੇ ਨਾਲ ਹੀ ਕੁੱਝ ਹੋਰ ਲੋਕ ਵੀ ਇਸ ਸ਼ਖਸ਼ ਦੇ ਪਿੱਛੇ-ਪਿੱਛੇ ਆਉਂਦੇ ਵਿਖਾਈ ਦੇ ਰਹੇ ਨੇ। ਇਸ ਵਾਇਰਲ ਵੀਡੀਓ ਨੂੰ ਲੈ ਕੇ ਇਹ ਵੀ ਦਾਅਵਾ ਕੀਤਾ ਜਾ ਰਿਹੈ ਕਿ ਇਸ ਰੋਬੋਟ ਵਿਚ ਕਈ ਕੈਮਰੇ ਅਤੇ ਪਿਸਟਲ ਲੱਗੇ ਹੋਏ ਨੇ ਅਤੇ ਹੁਣ ਵਿਸ਼ਵ ਭਰ ਦੇ ਨੇਤਾ ਵੀ ਅਪਣੇ ਲਈ ਅਜਿਹੇ ਰੋਬੋਟ ਬਾਡੀਗਾਰਡ ਆਰਡਰ ਕਰ ਸਕਦੇ ਨੇ। ਪਹਿਲਾਂ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ, ਫਿਰ ਤੁਹਾਨੂੰ ਦੱਸਦੇ ਆਂ ਇਸ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਕਿੰਨਾ ਸੱਚਾ ਏ ਤੇ ਕਿੰਨਾ ਝੂਠ।

ਜਦੋਂ ਇਸ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਝੂਠਾ ਸਾਬਤ ਹੋਇਆ ਕਿਉਂਕਿ ਬਹਿਰੀਨ ਦੇ ਕਿੰਗ ਕੋਲ ਨਾ ਤਾਂ ਕੋਈ ਰੋਬੋਟ ਬਾਡੀਗਾਰਡ ਐ ਅਤੇ ਨਾ ਹੀ ਵੀਡਓ ਵਿਚ ਨਜ਼ਰ ਆ ਰਿਹਾ ਸਖ਼ਸ਼ ਬਹਿਰੀਨ ਦਾ ਕਿੰਗ ਹੈ ਪਰ ਹੈਰਾਨੀ ਦੀ ਗੱਲ ਇਹ ਐ ਕਿ ਲੋਕ ਬਿਨਾਂ ਸੱਚਾਈ ਜਾਣੇ ਇਸ ਵੀਡੀਓ ਨੂੰ ਧੜਾਧੜ ਸ਼ੇਅਰ ਕਰ ਰਹੇ ਨੇ। ਜੇਕਰ ਇਹ ਸਖ਼ਸ਼ ਬਹਿਰੀਨ ਦਾ ਕਿੰਗ ਨਹੀਂ ਤਾਂ ਆਖ਼ਰ ਕੀ ਹੈ ਇਸ ਵੀਡੀਓ ਦੀ ਅਸਲ ਸੱਚਾਈ। ਆਓ ਜਾਣਦੇ ਆਂ

ਦਰਅਸਲ ਇਕ ਨਿਊਜ਼ ਚੈਨਲ ਵੱਲੋਂ ਫੇਸਬੁੱਕ ਅਤੇ ਟਵਿੱਟਰ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਸੀ। ਇਕ ਰਿਪੋਰਟ ਮੁਤਾਬਕ ਅਨੁਸਾਰ 8 ਫੁੱਟ ਲੰਮਾ ਅਤੇ 80 ਕਿਲੋ ਵਜ਼ਨੀ ਇਹ ਰੋਬੋਟ ਆਬੂਧਾਬੀ ਇੰਟਰਨੈਸ਼ਨਲ ਐਗਜੀਵੇਸ਼ਨ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਦਾ ਨਾਮ ਟਾਇਟਨ ਹੈ।

ਇਹ ਇਕ ਮਲਟੀ ਲਿੰਗਵਲ ਰੋਬੋਟ ਹੈ, ਜਿਸ ਨੂੰ ਸਿਰਫ਼ ਐਗਜ਼ੀਵੇਸ਼ਨ ਵਿਚ ਆਉਣ ਵਾਲੇ ਲੋਕਾਂ ਦੇ ਸਵਾਗਤ ਲਈ ਬਣਾਇਆ ਗਿਆ ਸੀ। ਬ੍ਰਿਟਿਸ਼ ਕੰਪਨੀ ਸਾਈਬਰ ਸਟੀਨ ਦੁਆਰਾ ਵਿਕਸਿਤ ਇਹ ਰੋਬੋਟ ਦੁਨੀਆ ਦਾ ਪਹਿਲਾ ਇੰਟਰਟੇਨਮੈਂਟ ਰੋਬੋਟ ਆਰਟਿਸਟ ਹੈ।

ਇਸ ਦੇ ਨਾਲ ਹੀ ਇਸ ਰੋਬੋਟ ਵਿਚ ਪਿਸਟਲ ਅਤੇ ਕੈਮਰੇ ਲੱਗਣ ਦਾ ਕੀਤਾ ਗਿਆ ਦਾਅਵਾ ਵੀ ਪੂਰੀ ਤਰ੍ਹਾਂ ਝੂਠਾ ਸਾਬਤ ਹੋਇਆ। ਚੈਨਲ ਵੱਲੋਂ ਇਸ ਵੀਡੀਓ ਦਾ ਪੂਰਾ ਵਰਜਨ 24 ਫਰਵਰੀ 2019 ਵਿੱਚ ਯੂਟਿਊਬ 'ਤੇ ਪੋਸਟ ਕੀਤਾ ਗਿਆ ਸੀ, ਜਿਸ ਵਿਚ ਇਸ ਰੋਬੋਟ ਨੂੰ ਸਿਰਫ਼ ਸਵਾਗਤੀ ਰੋਬੋਟ ਦੱਸਿਆ ਗਿਆ ਸੀ।

ਇਸ ਰੋਬੋਟ ਦੇ ਹੱਥ ਅਤੇ ਮੋਢੇ ਉੱਤੇ ਯੂਏਈ ਦਾ ਝੰਡਾ ਵੀ ਵਿਖਾਈ ਦੇ ਰਿਹੈ। ਰਿਪੋਰਟਾਂ ਮੁਤਾਬਕ ਬਹਿਰੀਨ ਡਿਫੈਂਸ ਫੋਰਸ ਦੇ ਚੀਫ ਆਫ ਸਟਾਫ, ਲੈਫਟੀਨੈਂਟ ਜਨਰਲ ਧੇਆਬ ਬਿਨ ਸਾਕਰ ਅਲ-ਨੁਆਇਮੀ ਯੂਏਈ ਦੇ 2020 ਦੇ ਐਗਜੀਵੇਸ਼ਨ ਵਿਚ ਆਏ ਸਨ, ਜਿੱਥੇ ਇਸ ਰੋਬੋਟ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ।