ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਦੀ ਸਪੁਰਦਗੀ ’ਤੇ ਫਿਲਹਾਲ ਰੋਕ ਲਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੁੰਬਈ ਹਮਲਿਆਂ ’ਚ ਅਪਣੀ ਭੂਮਿਕਾ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਿਹੈ ਤਹੱਵੁਰ ਰਾਣਾ 

Rahavur RanaTahawwur Hussain Rana

ਵਾਸ਼ਿੰਗਟਨ: ਅਮਰੀਕਾ ਦੀ ਅਦਾਲਤ ਨੇ ਦੇਸ਼ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਦੀ ਅਪੀਲ ਖ਼ਾਰਜ ਕਰਦਿਆਂ ਪਾਕਿਸਤਾਨੀ ਮੂਲ ਦੇ ਕੈਨੇਡੀਆਈ ਕਾਰੋਬਾਰੀ ਤਹੱਵੁਰ ਰਾਣਾ ਨੂੰ ਭਾਰਤ ਦੇ ਸਪੁਰਦ ਕਰਨ ’ਤੇ ਫ਼?ਲਹਾਲ ਰੋਕ ਲਾਉਣ ਦਾ ਹੁਕਮ ਦਿਤਾ ਹੈ। 

ਰਾਣਾ ਮੁੰਬਈ ’ਚ 2008 ’ਚ ਹੋਏ ਅਤਿਵਦੀ ਹਮਲੇ ’ਚ ਸ਼ਾਮਲ ਹੋਣ ਦੇ ਮਾਮਲੇ ’ਚ ਭਾਰਤ ’ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।

ਰਾਣਾ (62) ਨੇ ਕੈਲੇਫ਼ੋਰਨੀਆ ਦੇ ਸੈਂਟਰਲ ਡਿਸਟ੍ਰਿਕਟ ’ਚ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਉਸ ਹੁਕਮ ਵਿਰੁਧ ‘ਨਾਇੰਥ ਸਰਕਿਟ ਕੋਰਟ’ ’ਚ ਅਪੀਲ ਕੀਤੀ ਹੈ, ਜਿਸ ’ਚ ਬੰਦੀ ਦੀ ਜਿਸਮਾਨੀ ਪੇਸ਼ੀ ਰਿੱਟ ਅਪੀਲ ਨੂੰ ਖ਼ਾਰਜ ਕਰ ਦਿਤਾ ਸੀ। 

ਕੇਂਦਰੀ ਕੈਲੀਫੋਰਨੀਆ ਲਈ ਯੂ.ਐਸ. ਜ਼ਿਲ੍ਹਾ ਅਦਾਲਤ ਦੇ ਜੱਜ ਡੇਲ ਐਸ. ਫਿਸ਼ਰ ਨੇ ਅਪਣੇ ਹਾਲੀਆ ਹੁਕਮ ’ਚ ਕਿਹਾ ਕਿ ਰਾਣਾ ਦੀ ਹਵਾਲਗੀ ’ਤੇ ਰੋਕ ਦੀ ਮੰਗ ਕਰਨ ਵਾਲੀ ਉਸ ਦੇ ‘ਇਕ ਧਿਰੀ ਅਰਜ਼ੀ’ ਦੀ ਇਜਾਜ਼ਤ ਹੈ।

ਜੱਜ ਫਿਸ਼ਰ ਨੇ 18 ਅਗੱਸਤ ਦੇ ਹੁਕਮ ’ਚ ਕਿਹਾ, ‘‘‘ਯੂ.ਐਸ. ਕੋਰਟ ਆਫ਼ ਅਪੀਲਸ ਦ ਨਾਇੰਥ ਸਰਕਿਟ’ ਸਾਹਮਣੇ ਲੰਬਿਤ ਰਾਣਾ ਦੀ ਅਪੀਲ ’ਤੇ ਫੈਸਲਾ ਹੋਣ ਤਕ, ਉਸ ਦੀ ਭਾਰਤ ਹਵਾਲਗੀ ’ਤੇ ਰੋਕ ਲਾਈ ਜਾਂਦੀ ਹੈ।’’

ਇਸ ਤਰ੍ਹਾਂ ਜੱਜ ਨੇ ਸਰਕਾਰ ਦੀਆਂ ਸਿਫਾਰਿਸ਼ਾਂ ਨੂੰ ਰੱਦ ਕਰ ਦਿਤਾ ਕਿ ਰਾਣਾ ਦੀ ਹਵਾਲਗੀ ’ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ।

ਰਾਣਾ ਮੁੰਬਈ ਹਮਲਿਆਂ ’ਚ ਅਪਣੀ ਭੂਮਿਕਾ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਸ ਦੇ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਸਬੰਧ ਸਨ, ਜੋ 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਸ਼ਕਰਤਾਵਾਂ ’ਚੋਂ ਇਕ ਸੀ।