Pakistani army Attack News: ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ਉਤੇ ਹਮਲਾ, 25 ਤੋਂ ਵੱਧ ਫ਼ੌਜੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistani army Attack News: ਕਈ ਹੋਰ ਹੋਏ ਗੰਭੀਰ ਜ਼ਖ਼ਮੀ

Pakistani army Attack News

 Pakistani army Attack News: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਬਾਜੌਰ ਦੇ ਸੱਭ ਤੋਂ ਵੱਡੇ ਵਪਾਰਕ ਬਾਜ਼ਾਰ ਇਨਾਇਤ ਕਲਾਈ ਵਿੱਚ ਇਕ ਫ਼ੌਜ ਦੀ ਗੱਡੀ ’ਤੇ ਹਮਲੇ ਦੀ ਖ਼ਬਰ ਹੈ। ਇਸ ਘਟਨਾ ਵਿਚ, ਗੱਡੀ ਵਿਚ ਸਵਾਰ 25 ਤੋਂ ਵੱਧ ਪਾਕਿ ਫ਼ੌਜ ਦੇ ਜਵਾਨ ਮਾਰੇ ਗਏ, ਜਦੋਂ ਕਿ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਘਟਨਾ ਤੋਂ ਬਾਅਦ ਬਾਜ਼ਾਰ ਵਿਚ ਹਫੜਾ-ਦਫੜੀ ਮੱਚ ਗਈ। ਦਸਿਆ ਜਾ ਰਿਹਾ ਹੈ ਕਿ ਪਸ਼ਤੂਨ ਲੜਾਕਿਆਂ ਨੇ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਕੱੁਝ ਯੂਜ਼ਰਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿਚ 25 ਤੋਂ ਵੱਧ ਪਾਕਿ ਫ਼ੌਜ ਦੇ ਜਵਾਨ ਮਾਰੇ ਗਏ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਘਟਨਾ ਦੇ ਕਈ ਵੱਖ-ਵੱਖ ਵੀਡੀਉ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੇ ਹਨ।      

(For more news apart from “ Pakistani army Attack News , ” stay tuned to Rozana Spokesman.)