Pakistan ਨੇ ਭਾਰਤ ਨੂੰ ਜੰਗਬੰਦੀ ਲਈ ਕੀਤੀ ਸੀ ਬੇਨਤੀ : ਰਾਜਨਾਥ ਸਿੰਘ
ਕਿਹਾ : ਅਸੀਂ ਪਾਕਿਸਤਾਨ ਨੂੰ ਸਹੀ ਰਸਤੇ ’ਤੇ ਲਿਆਉਣ ਦੀ ਕਰ ਰਹੇ ਹਾਂ ਕੋਸ਼ਿਸ਼
Rajnath Singh news : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੋਰਕੋ ਦੇ ਦੋ ਦਿਨਾ ਦੌਰੇ ’ਤੇ ਹਨ। ਉਨ੍ਹਾਂ ਭਾਰਤ-ਮੋਰਕੋ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੌਰਾਨ ਪਹਿਲਗਾਮ ਹਮਲੇ ਅਤੇ ਅਪ੍ਰੇਸ਼ਨ ਸਿੰਧੂਰ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਰਹੱਦ ’ਤੇ ਹੀ ਨਹੀਂ ਬਲਕਿ ਅਸੀਂ ਪਾਕਿਸਤਾਨ ਦੇ 100 ਕਿਲੋਮੀਟਰ ਅੰਦਰ ਜਾ ਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਜੈਸ਼ ਏ ਮੁਹੰਮਦ ਦਾ ਇਕ ਚੋਟੀ ਦਾ ਅੱਤਵਾਦੀ ਕਹਿ ਰਿਹਾ ਸੀ ਕਿ ਭਾਰਤ ਨੇ ਮਸੂਦ ਅਜ਼ਹਰ ਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ।
ਪਾਕਿਸਤਾਨ ਨੇ ਜੰਗਬੰਦੀ ਦੀ ਬੇਨਤੀ ਕੀਤੀ ਅਤੇ ਅਸੀਂ ਜੰਗਬੰਦੀ ਲਈ ਸਹਿਮਤ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਚੰਗੇ ਸਬੰਧ ਚਾਹੁੰਦੇ ਹਾਂ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਕਹਿੰਦੇ ਸਨ ਕਿ ਦੋਸਤ ਬਦਲੇ ਜਾ ਸਕਦੇ ਹਨ, ਪਰ ਗੁਆਂਢੀ ਨਹੀਂ। ਅਸੀਂ ਪਾਕਿਸਤਾਨ ਨੂੰ ਸਹੀ ਰਸਤੇ ’ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਹੈ ਕਿ ਇਹ ਸਿਰਫ਼ ਇਕ ਵਿਰਾਮ ਹੈ। ਅਪ੍ਰੇਸ਼ਨ ਸਿੰਧੂਰ ਸਿਰਫ਼ ਰੋਕਿਆ ਗਿਆ ਹੈ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ।