ਕੋਰੋਨਾ ਵੈਕਸੀਨ ਟ੍ਰਾਇਲ 'ਚ ਪਹਿਲੀ ਮੌਤ, Oxford ਯੂਨੀਵਰਸਿਟੀ ਦੀ ਟੈਸਟਿੰਗ 'ਚ ਮਰਿਜ਼ ਨੇ ਤੋੜਿਆ ਦਮ!

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਣਕਾਰੀ ਅਨੁਸਾਰ ਮਰਨ ਵਾਲਾ ਵਿਅਕਤੀ ਬ੍ਰਾਜ਼ੀਲ ਦਾ ਹੀ ਰਹਿਣ ਵਾਲਾ ਸੀ

Corona Patient

ਨਵੀਂ ਦਿੱਲੀ - ਬ੍ਰਾਜ਼ੀਲ ਵਿਚ ਕੋਰੋਨਾ ਟੀਕੇ ਦੀ ਜਾਂਚ ਵਿਚ ਸ਼ਾਮਲ ਇਕ ਵਲੰਟੀਅਰ ਦੀ ਮੌਤ ਹੋ ਗਈ ਹੈ। ਬ੍ਰਾਜ਼ੀਲ ਦੀ ਆਕਸਫੋਰਡ ਯੂਨੀਵਰਸਿਟੀ ਆਪਣੀ ਕੋਰੋਨਾ ਵੈਕਸੀਨ ਐਸਟ੍ਰੋਜਨਿਕਾ ਦੀ ਜਾਂਚ ਕਰ ਰਹੀ ਹੈ। ਇਸ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। 

ਜਾਣਕਾਰੀ ਅਨੁਸਾਰ ਮਰਨ ਵਾਲਾ ਵਿਅਕਤੀ ਬ੍ਰਾਜ਼ੀਲ ਦਾ ਹੀ ਰਹਿਣ ਵਾਲਾ ਸੀ ਇਸ ਲਈ ਵੈਕਸੀਨ ਦਾ ਟ੍ਰਾਇਲ ਰੋਕਿਆ ਨਹੀਂ ਜਾਵੇਗਾ। ਆਕਸਫੋਰਡ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਦੀ ਗੱਲ ਨਹੀਂ ਹੈ। ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਬ੍ਰਾਜ਼ੀਲ ਦਾ ਹੀ ਰਹਿਣ ਵਾਲਾ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੂੰ ਟੀਕੇ ਦੀ ਜਾਂਚ ਰੋਕਣੀ ਪਈ ਸੀ। ਦਰਅਸਲ ਟ੍ਰਇਲ ਦੇ ਦੌਰਾਨ ਇਕ ਵਿਅਕਤੀ ਬਿਮਾਰ ਹੋ ਗਿਆ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਪੈਮਾਨੇ 'ਤੇ ਟ੍ਰਾਇਲ ਕੀਤਾ ਜਾਂਦਾ ਹੈ ਤਾਂ ਸਾਈਡ ਇਫੈਕਟ ਹੋਣਾ ਸਮਾਨੰਤਰ ਹੈ। 

ਵਿਗਿਆਨੀ ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਇੱਕ ਪ੍ਰਭਾਵਸ਼ਾਲੀ ਟੀਕਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੋਰੋਨਾ ਟਰਾਇਲ ਦੁਨੀਆ ਭਰ ਵਿਚ ਲਗਭਗ ਇੱਕ ਦਰਜਨ ਸਥਾਨਾਂ 'ਤੇ ਚੱਲ ਰਿਹਾ ਹੈ। ਆਕਸਫੋਰਡ ਯੂਨੀਵਰਸਿਟੀ ਟੀਕੇ ਦੀ ਜਾਂਚ ਵਿਚ ਸਭ ਤੋਂ ਅੱਗੇ ਹੈ। ਟੀਕੇ ਦੇ ਤੀਸਰੇ ਪੜਾਅ ਦੇ ਟ੍ਰਾਇਲ ਵਿਚ ਲਗਭਗ 30,000 ਵਲੰਟੀਅਰ ਸ਼ਾਮਲ ਹਨ।