ਸ਼ੀ ਜਿਨਪਿੰਗ ਨੂੰ ਤੀਜੀ ਵਾਰ ਮਿਲੀ ਚੀਨ ਦੀ ਕਮਾਨ, ਤਾਜਪੋਸ਼ੀ ਤੋਂ ਪਹਿਲਾਂ ਹੋਇਆ ਹੰਗਾਮਾ

ਏਜੰਸੀ  | Ravinder Kaur

ਖ਼ਬਰਾਂ, ਕੌਮਾਂਤਰੀ

ਸਾਬਕਾ ਰਾਸ਼ਟਰਪਤੀ ਨੂੰ ਜਬਰਨ ਕੱਢਿਆ ਤੇ ਪ੍ਰਧਾਨ ਮੰਤਰੀ ਨੂੰ ਕਮੇਟੀ ਤੋਂ ਹਟਾਇਆ

Xi Jinping

 

ਬੀਜਿੰਗ - ਚੀਨ ਵਿਚ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਸੀਪੀ) ਦੀ ਮੀਟਿੰਗ ਹੋਈ। ਜਿਸ ਵਿਚ ਲਗਾਤਾਰ ਤੀਜੀ ਵਾਰ ਸ਼ੀ ਜਿਨਪਿੰਗ ਨੂੰ ਚੀਨ ਦੀ ਕਮਾਨ ਮਿਲੀ ਹੈ। ਇਸ ਦੇ ਨਾਲ ਹੀ ਅੱਜ ਇਸੇ ਮੀਟਿੰਗ ਦੌਰਾਨ ਚੀਨ ਦੀ ਇਕ ਤਸਵੀਰ ਨੇ ਜਿਨਪਿੰਗ ਦੇ ਤਾਨਾਸ਼ਾਹੀ ਰਵੱਈਏ ਦਾ ਪਰਦਾਫਾਸ਼ ਵੀ ਕੀਤਾ ਹੈ। ਦਰਅਸਲ, ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਰੋਧੀਆਂ ਨੂੰ ਪੋਲਿਟ ਬਿਊਰੋ ਸਟੈਂਡਿੰਗ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।

ਇਨ੍ਹਾਂ ਨਾਵਾਂ 'ਚ ਚੀਨ ਦੇ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ, ਚੀਨ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਦੂਜੇ ਚੋਟੀ ਦੇ ਅਧਿਕਾਰੀ ਲੀ ਕੇਕਿਯਾਂਗ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਿਨਪਿੰਗ ਦੇ ਕੁੱਲ 4 ਵਿਰੋਧੀਆਂ ਨੂੰ ਕੇਂਦਰੀ ਕਮੇਟੀ ਤੋਂ ਬਾਹਰ ਕਰ ਦਿੱਤਾ ਗਿਆ। ਨਵੀਂ ਸੂਚੀ ’ਤੇ ਕੇਂਦਰੀ ਕਮੇਟੀ ਦੀ ਰਸਮੀ ਮੋਹਰ ਲਟਕ ਰਹੀ ਹੈ।

 

 

ਇਸ ਸਾਰੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ 79 ਸਾਲਾ ਹੂ ਜਿਨਤਾਓ ਸ਼ੀ ਜਿਨਪਿੰਗ ਦੇ ਖੱਬੇ ਪਾਸੇ ਬੈਠੇ ਹਨ ਅਤੇ ਬੀਜਿੰਗ ਵਿਚ ਗ੍ਰੇਟ ਹਾਲ ਆਫ਼ ਪੀਪਲ ਦੇ ਮੁੱਖ ਆਡੀਟੋਰੀਅਮ ਦੇ ਸਟੇਜ ਤੋਂ ਦੋ ਵਿਅਕਤੀਆਂ ਦੁਆਰਾ ਖਿੱਚਿਆ ਜਾ ਰਿਹਾ ਹੈ। ਦੋਵੇਂ ਵਿਅਕਤੀ 'ਜ਼ਬਰਦਸਤੀ' ਚੁੱਕਣ ਤੋਂ ਪਹਿਲਾਂ ਕੁਝ ਦੇਰ ਤੱਕ ਜਿੰਤਾਓ ਨਾਲ ਗੱਲਬਾਤ ਵੀ ਕਰਦੇ ਰਹੇ ਅਤੇ ਫਿਰ ਉਨ੍ਹਾਂ ਨੂੰ ਫੜ ਕੇ ਬਾਹਰ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮਾਮਲਾ ਕੀ ਹੈ ਪਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਚੀਨ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।