ਭਾਰਤੀ ਮੂਲ ਦੇ ਵਿਅਕਤੀ ਨੇ ਅਮਰੀਕਾ 'ਚ ਕੀਤਾ ਸ਼ਰਮਨਾਕ ਕਾਰਾ
ਅਮਰੀਕਾ 'ਚ ਭਾਰਤੀ ਮੂਲ ਦੇ ਇਕ 22 ਸਾਲ ਨੌਜਵਾਨ ਨੂੰ ਸ਼ਰਮਨਾਕ ਕਾਰੇ ਵਜੋਂ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਅਮਰੀਕਾ...
ਨਿਊਯਾਰਕ (ਭਾਸ਼ਾ): ਅਮਰੀਕਾ 'ਚ ਭਾਰਤੀ ਮੂਲ ਦੇ ਇਕ 22 ਸਾਲ ਨੌਜਵਾਨ ਨੂੰ ਸ਼ਰਮਨਾਕ ਕਾਰੇ ਵਜੋਂ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਅਮਰੀਕਾ ਵਿਚ ਅਪਣੇ ਤੋਂ ਅੱਧੀ ਉਮਰ ਦੀ ਬੱਚੀ ਦਾ ਬਲਾਤਕਾਰ ਕੀਤਾ। ਮੁਲਜ਼ਮ 'ਤੇ ਲੜਕੀ ਨੂੰ ਸੋਸ਼ਲ ਮੀਡੀਆ ਐਪਲੀਕੇਸ਼ਨ ਰਾਹੀਂ ਵਰਗਲਾਉਣ ਤੇ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ ਹਨ।
ਮੁਲਜ਼ਮ ਦੀ ਸ਼ਨਾਖ਼ਤ ਨਿਊਯਾਰਕ ਦੇ ਬੁਫਲੋ ਸਿਟੀ ਦੇ ਰਹਿਣ ਵਾਲੇ ਸਚਿਨ ਅਜੀ ਭਾਸਕਰ ਵਜੋਂ ਹੋਈ ਹੈ।ਉਸ ਨੇ ਖ਼ੁਦ ਨੂੰ 15 ਸਾਲ ਦਾ ਦੱਸ ਕੇ ਸੋਸ਼ਲ ਮੀਡੀਆ ਐਪ ਰਾਹੀਂ ਅਗਸਤ 'ਚ ਉਸੇ ਸ਼ਹਿਰ ਦੀ 11 ਸਾਲਾ ਕੁੜੀ ਨਾਲ ਸੰਪਰਕ ਬਣਾਇਆ। ਉਸ ਨੇ ਉਸ ਨੂੰ ਕਾਰ ਵਿੱਚ ਬਿਠਾਇਆ ਤੇ ਤਿੰਨ ਘੰਟਿਆਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾ ਕੇ ਉਸ ਦੇ ਘਰ ਛੱਡ ਦਿੱਤਾ।
ਭਾਸਕਰ ਵਿਰੁੱਧ ਐਫਬੀਆਈ ਦੀ ਬੱਚਾ ਸ਼ੋਸ਼ਣ ਟਾਸਕ ਫੋਰਸ ਨੇ ਜਾਂਚ ਕੀਤੀ ਤੇ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਕੇਨੀਥ ਸ਼੍ਰੋਡਰ ਸਨਮੁਖ ਪੇਸ਼ ਕੀਤਾ ਗਿਆ ਸੀ। ਹੁਣ ਉਸ ਵਿਰੁੱਧ ਦੋਸ਼ ਆਇਦ ਕਰਨ ਲਈ ਵੱਖਰੀ ਤਾਰੀਖ਼ ਐਲਾਨ ਦਿੱਤੀ ਹੈ।
ਦੱਸ ਦਈਏ ਕਿ ਨਿਊਯਾਰਕ ਦੇ ਬਫੇਲੋ ਸਿਟੀ ਦੇ ਵਾਸੀ ਸਚਿਨ ਅਜੀ ਭਾਸਕਰ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਜਾਂ ਜ਼ਿਆਦਾ ਤੋਂ ਜ਼ਿਆਦਾ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਨਾਲ ਹੀ 250,000 ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ।