ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਸਟ੍ਰੇਲੀਆ 'ਚ ਦਿਤਾ ਗਿਆ “ਗਾਰਡ ਆਫ ਦਾ ਆਨਰ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਚਾਰ ਦਿਨਾਂ ਲਈ ਆਸਟ੍ਰੇਲੀਆ ਦੌਰੇ 'ਤੇ ਹਨ ਜਿੱਥੇ ਉਨ੍ਹਾਂ ਦਾ ਵੀਰਵਾਰ ਸਵੇਰੇ ਰਸਮੀ ਸਵਾਗਤ ਕੀਤਾ ਗਿਆ। ਦੱਸ ਦਈਏ ...

President Ram Nath Kovind

ਸਿਡਨੀ (ਭਾਸ਼ਾ): ਰਾਸ਼ਟਰਪਤੀ ਰਾਮਨਾਥ ਕੋਵਿੰਦ ਚਾਰ ਦਿਨਾਂ ਲਈ ਆਸਟ੍ਰੇਲੀਆ ਦੌਰੇ 'ਤੇ ਹਨ ਜਿੱਥੇ ਉਨ੍ਹਾਂ ਦਾ ਵੀਰਵਾਰ ਸਵੇਰੇ ਰਸਮੀ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਰਾਸ਼ਟਰਪਤੀ ਕੋਵਿੰਦ ਨੂੰ ਆਸਟ੍ਰੇਲੀਆ ਦੇ ਗਵਰਨਰ ਜਨਰਲ ਪੀਟਰ ਕਾਸਗ੍ਰੋਵ ਤੋਂ ਐਡਮਿਰਲਟੀ ਹਾਊਸ ਵਿਚ ਅਧਿਕਾਰਕ ਮਿਲਟਰੀ ਸਨਮਾਨ ਦਿੱਤਾ ਗਿਆ ਹੈ। ਇਸ ਮਗਰੋਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਜੌਨ ਮੌਰੀਸਨ ਨੇ ਸਿਡਨੀ ਵਿਚ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਵੀ ਕੀਤੀ।

ਦੱਸ ਦਈਏ ਕਿ ਆਸਟ੍ਰੇਲੀਆ ਦੇ ਸਿਡਨੀ ਵਿਚ ਐਡਮਿਰਲਟੀ ਹਾਊਸ ਵਿਚ ਆਸਟ੍ਰੇਲੀਆਈ ਫੈਡਰੇਸ਼ਨ ਗਾਰਡ ਨੇ ਰਾਸ਼ਟਰਪਤੀ ਨੂੰ ਗਾਰਡ ਆਫ ਆਨਰ ਦਿਤਾ। ਭਾਰਤ ਦੇ ਰਾਸ਼ਟਰਪਤੀ ਨੂੰ ਇਹ ਸਨਮਾਨ ਆਸਟ੍ਰੇਲੀਆ ਦੇ ਗਵਰਨਰ ਜਨਰਲ ਸਰ ਪੀਟਰ ਜੌਨ ਕਾਸਗ੍ਰੋਵ ਅਤੇ ਉਨ੍ਹਾਂ ਦੀ ਪਤਨੀ ਨਾਲ ਹੋਣ ਵਾਲੀ ਮੁਲਾਕਾਤ ਤੋਂ ਠੀਕ ਪਹਿਲਾਂ ਦਿਤਾ ਗਿਆ।

ਤੁਹਾਨੂੰ ਇਹ ਵੀ ਦੱਸ ਦਈਏ ਕਿ ਅਪਣੀ ਯਾਤਰਾ ਦੇ ਦੂਜੇ ਦਿਨ ਰਾਸ਼ਟਰਪਤੀ ਕੋਵਿੰਦ ਨੇ ਵੀਰਵਾਰ ਸਵੇਰੇ ਆਸਟ੍ਰੇਲੀਆਈ ਪੀ.ਐੱਮ. ਸਕੌਟ ਜੌਨ ਮੌਰੀਸਨ ਨਾਲ ਸਿਡਨੀ ਵਿਚ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਕਾਰ ਦੋ-ਪੱਖੀ ਆਪਸੀ ਹਿੱਤਾਂ ਅਤੇ ਕਈ ਮੁੱਦਿਆਂ 'ਤੇ ਚਰਚਾ ਹੋਈ। ਦੋਹਾਂ ਰਾਸ਼ਟਰ ਪ੍ਰਮੁੱਖਾਂ ਦੀ ਮੁਲਾਕਾਤ ਦੌਰਾਨ ਵਫਦ ਵੀ ਹਾਜ਼ਰ ਸੀ। ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ, ਵਪਾਰਕ ਹਿੱਤਾਂ ਨੂੰ ਸੁਰੱਖਿਅਤ ਕਰਨ ਅਤੇ ਭਾਰਤ-ਆਸਟ੍ਰੇਲੀਆ ਵਿਚਕਾਰ

ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤੌਰ-ਤਰੀਕਿਆਂ 'ਤੇ ਵੀ ਚਰਚਾ ਹੋਈ। ਬੈਠਕ ਤੋਂ ਬਾਅਦ ਦੋਹਾਂ ਦੇਸ਼ਾਂ 'ਚ ਕੁਝ ਸਮਝੌਤਿਆਂ 'ਤੇ ਵੀ ਸਹਿਮਤੀ ਬਣਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਕੋਵਿੰਦ ਨੂੰ ਆਸਟ੍ਰੇਲੀਆ 'ਚ ਸਨਮਾਨ ਮਿਲਣ 'ਤੇ 21 ਬੰਦੂਕਾਂ ਦੀ ਸਲਾਮੀ ਵੀ ਦਿਤੀ ਗਈ। ਦੱਸ ਦਈਏ ਕਿ ਇਹ ਦੁਨੀਆ ਵਿਚ ਕਿਸੇ ਵੀ ਰਾਸ਼ਟਰਪਤੀ ਨੂੰ ਮਿਲਣ ਵਾਲਾ ਦੁਰਲਭ ਸਨਮਾਨ ਹੈ ਕਿਉਂਕਿ ਆਸਟ੍ਰੇਲੀਆ ਵਿਚ 21ਬੰਦੂਕਾਂ ਦੀ ਸਲਾਮੀ ਆਮ ਤੌਰ 'ਤੇ ਕੈਨਬਰਾ ਵਿਚ ਸੰਸਦ ਭਵਨ ਵਿਚ ਹੀ ਦੇਣ ਦੀ ਪਰੰਪਰਾ ਹੈ।