ਬੇਕਾਰ ਸਮਝਕੇ ਸੁੱਟੀ ਲਾਟਰੀ ਟਿਕਟ, ਉਸ ਨੇ ਹੀ ਬਣਾਇਆ ਕਰੋੜਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿਆਣੇ ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਕੁੱਝ ਅਜਿਹਾ ਹੀ ਹੋਇਆ ਅਮਰੀਕਾ ਦੇ ਲੁਸਿਆਨਾ 'ਚ। ਜਿੱਥੇ ਇਕ ਜੋੜੇ ਦੀ ਖੁਸ਼ੀ ਦਾ ਉਸ ਸਮੇਂ...

American couple Millionaire

ਵਾਸ਼ਿੰਗਟਨ (ਭਾਸ਼ਾ): ਸਿਆਣੇ ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਕੁੱਝ ਅਜਿਹਾ ਹੀ ਹੋਇਆ ਅਮਰੀਕਾ ਦੇ ਲੁਸਿਆਨਾ 'ਚ। ਜਿੱਥੇ ਇਕ ਜੋੜੇ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ 1.8 ਮਿਲੀਅਨ ਡਾਲਰ ਦੀ ਲਾਟਰੀ ਲੱਗੀ ਹੈ। ਦੱਸ ਦਈਏ ਕਿ ਜੇਕਰ ਦੋ ਹਫਤਿਆਂ ਦਾ ਸਮਾਂ ਹੋਰ ਨਿਕਲ ਜਾਂਦਾ ਤਾਂ ਉਹ 1.8 ਮਿਲੀਅਨ ਡਾਲਰ ਦੀ ਲਾਟਰੀ ਰਾਸ਼ੀ ਗਵਾ ਬੈਠਦੇ।

ਜ਼ਿਕਰਯੋਗ ਹੈ ਕਿ ਜੋੜੇ ਨੇ ਇਹ ਟਿਕਟ ਬੇਕਾਰ ਸਮਝ ਕੇ ਘਰ ਦੇ ਇਕ ਕੋਨੇ ਵਿਚ ਰੱਖ ਦਿੱਤਾ ਸੀ ਅਤੇ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਉਨ੍ਹਾਂ ਦੀ ਲਾਟਰੀ ਲਗਣ ਵਾਲੀ ਹੈ। ਦੱਸ ਦਈਏ ਕਿ ਹੈਰੋਲਡ ਅਤੇ ਟੀਨਾ ਦੀ ਕਰੋੜਾਂ ਦੀ ਇਹ ਲਾਟਰੀ 6 ਜੂਨ ਨੂੰ ਲੱਗੀ ਸੀ। ਪਰ ਉਨ੍ਹ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਛੁੱਟੀਆਂ ਵਿਚ ਘਰ ਦੀ ਸਫਾਈ ਕਰਨ ਦੌਰਾਨ ਉਨ੍ਹਾਂ ਨੂੰ ਕੁਝ ਬੇਕਾਰ ਪਏ ਲਾਟਰੀ ਟਿਕਟ ਮਿਲੇ। ਦੋਹਾਂ ਨੇ ਇਨ੍ਹਾਂ ਟਿਕਟਾਂ ਨੂੰ ਪਹਿਲਾਂ ਕਦੇ ਚੈੱਕ ਨਹੀਂ ਕੀਤਾ ਸੀ।

ਬਾਅਦ ਵਿਚ ਜੋੜੇ ਨੇ ਲਾਟਰੀ ਦੀ ਵੈਬਸਾਈਟ 'ਤੇ ਜਦੋਂ ਉਨ੍ਹਾਂ ਟਿਕਟਾਂ ਨੂੰ ਚੈੱਕ ਕੀਤੀਆਂ ਤਾਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਦੇ ਹੱਥ ਵਿਚ ਜਿਹੜੀਆਂ ਲਾਟਰੀ ਦੀਆਂ ਟਿਕਟਾਂ ਸਨ ਉਨ੍ਹਾਂ ਵਿਚੋਂ ਇਕ ਜੈਕਪਾਟ ਵਾਲੀ ਟਿਕਟ ਸੀ। ਹੁਣ ਟੈਕਸ ਕੱਟ ਕੇ ਜੋੜੇ ਨੂੰ 12 ਲੱਖ 74 ਹਜ਼ਾਰ ਡਾਲਰ ਦੀ ਰਾਸ਼ੀ ਮਿਲੇਗੀ। ਦੂਜੇ ਪਾਸੇ ਟੀਨਾ ਨੇ ਦੱਸਿਆ ਕਿ ਸਾਡਾ ਫਿਜ਼ੂਲ ਦੀਆਂ ਚੀਜ਼ਾਂ ਖਰੀਦਣ ਜਾਂ ਲੰਬੀ ਛੁੱਟੀ 'ਤੇ ਜਾਣ ਦਾ ਕੋਈ ਇਰਾਦਾ ਨਹੀਂ ਹੈ।

ਅਸੀਂ ਇਸ ਰਾਸ਼ੀ ਨੂੰ ਆਪਣੀ ਰਿਟਾਇਰਮੈਂਟ ਲਈ ਸੰਭਾਲ ਕੇ ਰੱਖਣਾ ਚਾਹੁੰਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਥੈਂਕਸਗਿਵਿੰਗ ਲਈ ਸਾਡਾ ਪਰਿਵਾਰ ਘਰ ਆਉਣ ਵਾਲਾ ਸੀ। ਇਸ ਲਈ ਘਰ ਦੀ ਸਫਾਈ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਲਾਟਰੀ ਦਾ ਟਿਕਟ ਮਿਲਿਆ, ਜਿਸ ਨੇ ਸਾਡੀ ਜ਼ਿੰਦਗੀ ਬਦਲ ਕੇ ਰਖ ਦਿਤੀ ਅਤੇ ਅਸੀ ਬਹੁਤ ਖੁਸ਼ ਹਾਂ।