ਪਾਕਿ ਦੇ ਪਿਸ਼ਾਵਰ ਨੇੜੇ ਚਲਦੀ ਹੈ ਜਿਹਾਦ ਦੀ ਯੂਨੀਵਰਸਿਟੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿ ਦੇ ਪਿਸ਼ਾਵਰ ਨੇੜੇ ਚਲਦੀ ਹੈ ਜਿਹਾਦ ਦੀ ਯੂਨੀਵਰਸਿਟੀ

image

ਇਸਲਾਮਾਬਾਦ, 22 ਨਵੰਬਰ : ਪਾਕਿਸਤਾਨ 'ਚ ਸ਼ਰੇਆਮ ਅਤਿਵਾਦ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਹੈ। ਇੱਥੇ ਬੱਚਿਆਂ ਨੂੰ ਦਿਮਾਗੀ ਤੌਰ 'ਤੇ ਕਮਜ਼ੋਰ ਕਰ ਕੇ ਉਨ੍ਹਾਂ ਨੂੰ ਅਤਿਵਾਦ ਦੀ ਸਿਖਲਾਈ ਦਿਤੀ ਜਾਂਦੀ ਹੈ। ਅਜਿਹੇ ਹੀ ਇਕ ਸੰਸਥਾ ਪੇਸ਼ਾਵਰ ਤੋਂ ਲਗਭਗ 60 ਕਿਲੋਮੀਟਰ ਪੂਰਬ 'ਚ ਅਕੋਰਾ ਖਟਕ 'ਚ ਮੌਜੂਦ ਹੈ, ਜਿਸ ਨੂੰ 'ਯੂਨੀਵਰਸਿਟੀ ਆਫ਼ ਜਿਹਾਦ' ਦੇ ਰੂਪ ਨਾਲ ਜਾਣਿਆ ਜਾਂਦਾ ਹੈ। ਜਿਹਾਦ ਦੇ ਇਸ ਮਦਰੱਸੇ ਨੂੰ ਪਾਕਿਸਤਾਨ ਦੀ ਸਰਕਾਰ ਦਾ ਪੂਰਾ ਸਮਰਥਨ ਹੈ।

image


ਜਿਹਾਦ ਯੂਨੀਵਰਸਿਟੀ ਦਾ ਮੁੱਖ ਧਾਰਾ ਦੇ ਰਾਜਨੀਤਕ ਦਲਾਂ ਤੇ ਧਾਰਮਕ ਗੁੱਟਾਂ ਨਾਲ ਸਬੰਧਾਂ ਨਾਲ ਕਾਫੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਕੁੱਝ ਪਾਕਿਤਾਨੀ ਕੱਟੜਪੰਥੀ ਤੇ ਆਤਮਘਾਤੀ ਹਮਲਾਵਰ ਵੀ ਇਸ ਮਦਰੱਸੇ ਨਾਲ ਜੁੜੇ ਰਹੇ ਹਨ, ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਮੱਟੋ ਦੀ ਹਤਿਆ ਨੂੰ ਅੰਜ਼ਾਮ ਦਿਤਾ ਸੀ।
ਜ਼ਿਕਰਯੋਗ ਹੈ ਕਿ ਇਸ ਯੂਨੀਵਰਸਿਟੀ 'ਚ ਲਗਪਗ ਚਾਰ ਹਜ਼ਾਰ ਤੋਂ ਜ਼ਿਆਦਾ ਬੱਚੇ ਪੜ੍ਹਦੇ ਹਨ, ਜਿਸ 'ਚ ਕਈ ਪਾਕਿਤਾਨੀ ਤੇ ਅਫ਼ਗ਼ਾਨ ਸ਼ਰਨਾਰਥੀ ਵੀ ਹਨ। ਇਥੇ ਪੜ੍ਹਨ ਵਾਲਿਆਂ ਨੂੰ ਮੁਫ਼ਤ 'ਚ ਰਹਿਣਾ ਤੇ ਖਾਣਾ ਉਪਲਬਧ ਕਰਵਾਇਆ ਜਾਂਦਾ ਹੈ। ਸੂਤਰ ਦਸਦੇ ਹਨ ਕਿ ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਥਿਆਰਾਂ ਦੀ ਸਿਖਲਾਈ ਵੀ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਯੂਰਪੀਅਨ ਦੇਸ਼ਾਂ, ਭਾਰਤ ਅਤੇ ਅਮਰੀਕਾ ਵਿਰੁਧ ਭੜਕਾਊ ਭਾਸ਼ਣ ਵੀ ਦਿਤੇ ਜਾਂਦੇ ਹਨ ਤਾਕਿ ਇਹ ਵੱਡੇ ਹੋ ਕੇ ਭਾਰਤ ਵਿਰੁਧ ਜਿਹਾਦ ਕਰ ਸਕਣ।  (ਏਜੰਸੀ)