Twitter ਵਲੋਂ ਐਲਾਨ- ਜੋ ਬਾਇਡਨ ਨੂੰ ਸਹੁੰ ਚੁੱਕਦਿਆਂ ਹੀ ਸੌਂਪਦਿੱਤਾ ਜਾਵੇਗਾ ਰਾਸ਼ਟਰਪਤੀ ਦਾ ਅਕਾਊਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਵਿਟਰ ਨੇ ਕਿਹਾ ਬੇਸ਼ੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਨਹੀਂ ਮੰਨੀ ਪਰ ਉਹ ਇਸ ਟ੍ਰਾਂਸਫਰ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ।

trump and joe biden ਟਵਿਟਰ ਨੇ ਕਿਹਾ ਬੇਸ਼ੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਨਹੀਂ ਮੰਨੀ ਪਰ ਉਹ ਇਸ ਟ੍ਰਾਂਸਫਰ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ।

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ‘@POTUS’ ਅਕਾਊਂਟ ਦਾ ਕੰਟਰੋਲ ਹੁਣ ਰਾਸ਼ਟਰਪਤੀ ਚੋਣ ‘ਚ ਜੇਤੂ ਨੂੰ ਮਿਲੇਗਾ। ਇਹ ਅਕਾਊਂਟ ਹੁਣ ਜੋ ਬਾਇਡਨ ਨੂੰ 20 ਜਨਵਰੀ ਨੂੰ ਉਨ੍ਹਾਂ ਦੇ ਸਹੁੰ ਚੁੱਕਦਿਆਂ ਹੀ ਸੌਂਪ ਦੇਵੇਗਾ। ਟਵਿਟਰ ਨੇ ਕਿਹਾ ਬੇਸ਼ੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਨਹੀਂ ਮੰਨੀ ਪਰ ਉਹ ਇਸ ਟ੍ਰਾਂਸਫਰ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ।

ਜਾਣੋ ਕੀ ਹੈ @POTUS
@POTUS ਪ੍ਰੈਜੀਡੈਂਟ ਆਫ ਯੂਐਸ ਜਾਂ ਪੀਓਟੀਯੂਐਸ ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਟਵਿਟਰ ਖਾਤਾ ਹੈ।  ਇਹ ਡੌਨਾਲਡ ਟਰੰਪ ਦੇ ਉਸ ਖਾਤੇ ਤੋਂ ਵੱਖਰਾ ਹੈ, ਜਿਸ ਨਾਲ ਉਹ ਟਵੀਟ ਕਰਿਆ ਕਰਦੇ ਸਨ। ਬਾਇਡਨ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ।

ਟਵਿਟਰ ਨੇ ਕਿਹਾ ‘ਅਕਾਊਂਟ ਨੂੰ ਸੌਂਪਣ ਦੀ ਪ੍ਰਕਿਰਿਆ ‘ਚ ਟਰੰਪ ਦੀ ਟੀਮ ਤੇ ਨਵੇਂ ਰਾਸ਼ਟਰਪਤੀ ਬਣਨ ਜਾ ਰਹੇ ਬਾਇਡਨ ਦੀ ਟੀਮ ਦੇ ਵਿਚ ਸੂਚਨਾ ਸਾਂਝੀ ਕਰਨ ਦੀ ਕੋਈ ਲੋੜ ਨਹੀਂ ਹੈ।‘ਕੰਪਨੀ ਨੇ ਕਿਹਾ ‘ਇਸ ਖਾਤੇ ‘ਤੇ ਮੌਜੂਦਾ ਸਾਰੇ ਟਵੀਟ ਇਕੱਠੇ ਕਰ ਕੇ ਰੱਖੇ ਜਾਣਗੇ ਤੇ ਸਹੁੰ ਚੁੱਕਣ ਦੇ ਦਿਨ ਬਿਨਾਂ ਕਿਸੇ ਟਵੀਟ ਦੇ ਨਵੇਂ ਖਾਤੇ ਦੇ ਰੂਪ ‘ਚ ਉਸ ਨੂੰ ਬਾਇਡਨ ਨੂੰ ਸੌਂਪ ਦਿੱਤਾ ਜਾਵੇਗਾ।‘