ਅਮਰੀਕਾ 'ਚ ਕ੍ਰਿਸਮਸ ਦੀ ਪਰੇਡ 'ਚ ਸ਼ਾਮਲ ਲੋਕਾਂ ਨੂੰ ਬੇਕਾਬੂ ਕਾਰ ਨੇ ਕੁਚਲਿਆ, 20 ਤੋਂ ਵੱਧ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ

File photo

 

 ਅਮਰੀਕਾ ਦੇ ਵਿਸਕਾਨਸਿਨ ਦੇ ਵਾਉਕੇਸ਼ਾ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਕ੍ਰਿਸਮਸ ਦੀ ਪਰੇਡ 'ਚ ਸ਼ਾਮਲ ਲੋਕਾਂ 'ਤੇ ਇਕ ਬੇਕਾਬੂ ਕਾਰ ਚੜ੍ਹ ਗਈ। ਇਸ 'ਚ ਕੁਝ ਮੌਤਾਂ ਦੀ ਵੀ ਖਬਰ ਹੈ। ਹਾਲਾਂਕਿ ਮੌਤਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਨਾਲ ਹੀ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।

 

 

 

ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਤੇਜ਼ ਰਫਤਾਰ ਕਾਰ  ਡਰਾਈਵਰ ਨੇ ਭੀੜ ਨੂੰ ਲਤਾੜਦੇ ਹੋਏ ਓਵਰਟੇਕ ਕੀਤਾ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਵਾਉਕੇਸ਼ਾ ਦੇ ਮਿਲਵਾਕੀ ਵਿੱਚ ਵਾਪਰੀ ਘਟਨਾ ਦੀ ਜਾਂਚ ਕਰ ਰਹੇ ਹਨ।

 

 

ਇਹ ਘਟਨਾ ਸ਼ਾਮ 4:30 ਵਜੇ (2230 GMT) ‘ਤੇ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਲੋਕ ਸਾਲਾਨਾ ਸਮਾਰੋਹ ਦੇਖਣ ਲਈ ਮਿਲਵਾਕੀ, ਵਾਉਕੇਸ਼ਾ ਵਿੱਚ ਆਏ ਸੀ।
ਪੁਲਿਸ ਮੁਖੀ ਡੈਨ ਥਾਮਸਨ ਨੇ ਪੱਤਰਕਾਰਾਂ ਨੂੰ ਦੱਸਿਆ, “ਇੱਕ ਲਾਲ ਰੰਗ ਦੀ SUV ਕ੍ਰਿਸਮਸ ਦੀ ਪਰੇਡ ਵਿੱਚ ਦਾਖਲ ਹੋਈ।

 

ਇਸ ਦੌਰਾਨ ਕਾਰ ਨੇ 20 ਤੋਂ ਵੱਧ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਕੁੱਝ ਬੱਚੇ ਵੀ ਸ਼ਾਮਿਲ ਸਨ। ਇਸ ਘਟਨਾ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।”