ਭਾਰਤ ਵਿੱਚ ਰੂਸੀ ਰਾਜਦੂਤ ਡੇਨਿਸ ਅਲੀਪੋਵ ਨੇ ਭਾਰਤ-ਰੂਸ ਸੰਬੰਧਾਂ ਬਾਰੇ ਕਿਹਾ, "ਦੋਸਤੀ ਸੇ ਜ਼ਿਆਦਾ ਕੁਛ ਭੀ ਨਹੀਂ ਹੋਤਾ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ ਰਸ਼ੀਅਨ ਕਲਚਰ ਫੈਸਟੀਵਲ

Image

 

ਨਵੀਂ ਦਿੱਲੀ - ਭਾਰਤ ਅਤੇ ਰੂਸ ਦਰਮਿਆਨ ਕੂਟਨੀਤਕ ਸੰਬੰਧਾਂ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਂਦੇ ਹੋਏ, ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਨਵੀਂ ਦਿੱਲੀ ਵਿੱਚ ਰੂਸੀ ਸੱਭਿਆਚਾਰਕ ਉਤਸਵ ਦੇ ਉਦਘਾਟਨ ਦੌਰਾਨ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਾਲਾਂ ਲੰਮੇ ਆਫ਼ਲਾਈਨ ਸੱਭਿਆਚਾਰਕ ਅਦਾਨ-ਪ੍ਰਦਾਨ ਤੋਂ ਬਾਅਦ, ਅੱਜ ਰਾਤ ਉਹ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸੱਭਿਆਚਾਰਕ ਤਿਉਹਾਰਾਂ ਦੀ ਪਰੰਪਰਾ ਨੂੰ ਮੁੜ ਸ਼ੁਰੂ ਕਰ ਰਹੇ ਹਨ। ।

ਉਨ੍ਹਾਂ ਕਿਹਾ ਕਿ ਇਹ ਤਿਉਹਾਰ ਰੂਸ ਅਤੇ ਭਾਰਤ ਦੇ ਕੂਟਨੀਤਕ ਰਿਸ਼ਤਿਆਂ ਦੀ 75ਵੀਂ ਵਰ੍ਹੇਗੰਢ ਦਾ ਬਾਹ-ਰੰਗੀ ਪ੍ਰਗਟਾਵਾ ਹੋਵੇਗਾ।

ਹਿੰਦੀ ਵਿੱਚ ਇੱਕ ਪ੍ਰਸਿੱਧ ਕਹਾਵਤ ਨੂੰ ਉਜਾਗਰ ਕਰਦੇ ਹੋਏ ਰਾਜਦੂਤ ਨੇ ਅੱਗੇ ਕਿਹਾ ਕਿ ਦੋਸਤੀ ਤੋਂ ਵੱਧ ਮਹੱਤਵਪੂਰਨ ਕੁਝ ਵੀ ਨਹੀਂ, ਅਤੇ ਇਸ ਤਿਉਹਾਰ ਦਾ ਉਦੇਸ਼ ਲੋਕਾਂ ਨਾਲ ਲੋਕਾਂ ਦੇ ਸੰਬੰਧਾਂ ਨੂੰ ਹੋਰ ਗੂੜ੍ਹਾ ਕਰਨਾ ਹੈ।

"ਅੱਜ ਰਾਤ ਅਸੀਂ ਰੂਸ ਅਤੇ ਭਾਰਤ ਦੀ ਆਪਸੀ ਸਾਂਝ ਭਰੇ ਸੱਭਿਆਚਾਰਕ ਤਿਉਹਾਰਾਂ ਦੀ ਸ਼ਾਨਦਾਰ ਪਰੰਪਰਾ ਨੂੰ ਮੁੜ ਸ਼ੁਰੂ ਕਰ ਰਹੇ ਹਾਂ। ਇਸ ਸਾਲ ਅਸੀਂ ਭਾਰਤ ਵਿੱਚ ਤਿੰਨ ਬਹੁਤ ਹੀ ਮਸ਼ਹੂਰ ਨ੍ਰਿਤ ਤੇ ਸੰਗੀਤ ਸਮੂਹ ਲੈ ਕੇ ਆਏ ਹਾਂ ਅਤੇ ਇਸ ਵਿਸ਼ੇਸ਼ ਸਾਲ ਦਾ ਤਿਉਹਾਰ ਦੀ ਸਮਾਪਤੀ ਨਾਲ ਰੂਸ-ਭਾਰਤ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਬੜੀ ਰੰਗੀਨ ਬਣੇਗੀ। ਇਹ ਸਾਡੇ ਦੇਸ਼ਾਂ ਦਰਮਿਆਨ ਅਮੀਰ ਸੱਭਿਆਚਾਰਕ ਬੰਧਨਾਂ, ਇਤਿਹਾਸਿਕ ਦੋਸਤੀ, ਆਪਸੀ ਹਿੱਤਾਂ, ਸਮਝ ਤੇ ਵਿਸ਼ਵਾਸ ਦਾ ਇੱਕ ਬਹੁਤ ਹੀ ਸਪੱਸ਼ਟ ਪ੍ਰਗਟਾਵਾ ਹੋਵੇਗਾ।'' ਰੂਸੀ ਰਾਜਦੂਤ ਨੇ ਕਿਹਾ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਫ਼ੈਲਣ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰਭਾਵਿਤ ਹੋਇਆ ਸੀ।

"ਭਾਰਤ ਵਿੱਚ ਇੱਕ ਪ੍ਰਸਿੱਧ ਕਹਾਵਤ ਹੈ, "ਦੋਸਤੀ ਸੇ ਜ਼ਿਆਦਾ ਕੁਛ ਭੀ ਨਹੀਂ ਹੋਤਾ।"
ਰੂਸ ਅਤੇ ਭਾਰਤ ਦੀ ਰਣਨੀਤਕ ਭਾਈਵਾਲੀ ਦੇ ਭਰੋਸੇਮੰਦ ਅਤੇ ਦੋਸਤਾਨਾ ਚਰਿੱਤਰ ਦੀ ਇੱਕ ਬਹੁਤ ਹੀ ਸਟੀਕ ਵਿਸ਼ੇਸ਼ਤਾ ਹੈ। ਤਿਉਹਾਰ ਦਾ ਅਸਲ ਮਿਸ਼ਨ ਸੱਭਿਆਚਾਰਕ ਸਮਾਗਮਾਂ ਰਾਹੀਂ ਸਾਡੇ ਮਨੁੱਖਤਾਵਾਦੀ ਸਬੰਧਾਂ ਨੂੰ ਵਧਾਉਣਾ ਹੈ।" ਉਨ੍ਹਾਂ ਅੱਗੇ ਕਿਹਾ। 

"ਦਿੱਲੀ ਤੋਂ ਬਾਅਦ, ਅਸੀਂ ਕੋਲਕਾਤਾ ਅਤੇ ਫਿਰ ਮੁੰਬਈ ਵਿਖੇ ਜਸ਼ਨ ਮਨਾਵਾਂਗੇ ਅਤੇ ਇਸ ਮਹੀਨੇ ਦੀ 29 ਤਰੀਕ ਨੂੰ ਮੁੜ ਦਿੱਲੀ ਵਾਪਸ ਆਵਾਂਗੇ। ਮੈਨੂੰ ਪੂਰਾ ਯਕੀਨ ਹੈ ਕਿ ਭਾਰਤੀ ਲੋਕ ਸਾਡੀਆਂ ਪੇਸ਼ਕਾਰੀਆਂ ਪਸੰਦ ਕਰਨਗੇ ਅਤੇ ਰੂਸ ਦੇ ਸੱਭਿਆਚਾਰ ਦਾ ਆਨੰਦ ਮਾਣਨਗੇ।” ਉਨ੍ਹਾਂ ਅੱਗੇ ਕਿਹਾ।

ਰਸ਼ੀਅਨ ਕਲਚਰ ਫੈਸਟੀਵਲ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ। 29 ਨਵੰਬਰ 2022 ਤੱਕ ਇਹ ਫੈਸਟੀਵਲ ਨਵੀਂ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿੱਚ ਜਾਰੀ ਰਹੇਗਾ। ਭਾਰਤ ਵਿੱਚ ਫੈਸਟੀਵਲ ਦੀ ਸ਼ੁਰੂਆਤ ਐਨਸੈਂਬਲ ਲੇਜ਼ਗਿੰਕਾ ਦੀ ਪੇਸ਼ਕਾਰੀ ਨਾਲ ਹੋਈ, ਜਿਸ ਨੇ ਰੂਸ ਦੀ ਵਿਲੱਖਣ ਲੋਕ ਕਲਾ ਦਾ ਪ੍ਰਦਰਸ਼ਨ ਕੀਤਾ।