Cheapest petrol: ਇਥੇ ਮਿਲ ਰਿਹਾ ਸੱਭ ਤੋਂ ਸਸਤਾ ਪੈਟਰੋਲ; 2.38 ਰੁਪਏ ਪ੍ਰਤੀ ਲੀਟਰ ਹੈ ਕੀਮਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੂਜੇ ਪਾਸੇ ਭਾਰਤ 'ਚ ਸੱਭ ਤੋਂ ਸਸਤਾ ਪੈਟਰੋਲ 84.10 ਰੁਪਏ ਪ੍ਰਤੀ ਲੀਟਰ ਹੈ

Petrol

Cheapest petrol: ਇਕ ਸਾਲ ਪਹਿਲਾਂ ਵੈਨੇਜ਼ੁਏਲਾ ਵਿਚ ਦੁਨੀਆਂ ਦਾ ਸੱਭ ਤੋਂ ਸਸਤਾ ਪੈਟਰੋਲ ਵਿਕ ਰਿਹਾ ਸੀ। ਇਥੇ ਇਕ ਲੀਟਰ ਪੈਟਰੋਲ ਦੀ ਕੀਮਤ ਮਾਚਿਸ ਦੇ ਡੱਬੇ ਤੋਂ ਵੀ ਘੱਟ ਸੀ। ਅੱਜ ਇਸ ਦੀ ਜਗ੍ਹਾ ਈਰਾਨ ਨੇ ਲੈ ਲਈ ਹੈ। ਈਰਾਨ ਵਿਚ ਪੈਟਰੋਲ ਦਾ ਤਾਜ਼ਾ ਰੇਟ 2.38 ਰੁਪਏ ਪ੍ਰਤੀ ਲੀਟਰ ਹੈ ਅਤੇ ਇਹ ਪੂਰੀ ਦੁਨੀਆ ਵਿਚ ਸੱਭ ਤੋਂ ਸਸਤਾ ਹੈ। ਦੂਜੇ ਪਾਸੇ ਭਾਰਤ 'ਚ ਸੱਭ ਤੋਂ ਸਸਤਾ ਪੈਟਰੋਲ 84.10 ਰੁਪਏ ਪ੍ਰਤੀ ਲੀਟਰ ਹੈ, ਜੋ ਪੋਰਟ ਬਲੇਅਰ 'ਚ ਵਿਕਦਾ ਹੈ। ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 556 ਦਿਨਾਂ ਤੋਂ ਸਥਿਰ ਹਨ।

ਸੱਭ ਤੋਂ ਸਸਤਾ ਪੈਟਰੋਲ ਵੇਚਣ ਵਾਲੇ ਦੇਸ਼ਾਂ ਵਿਚ ਦੂਜਾ ਨਾਂ ਲੀਬੀਆ ਦਾ ਹੈ। ਇਥੇ ਭਾਰਤੀ ਰੁਪਏ 'ਚ ਪੈਟਰੋਲ ਦੀ ਕੀਮਤ 2.59 ਰੁਪਏ ਪ੍ਰਤੀ ਲੀਟਰ ਹੈ। Globalpetrolprices.com 'ਤੇ 20 ਨਵੰਬਰ ਨੂੰ ਜਾਰੀ ਅੰਕੜਿਆਂ ਮੁਤਾਬਕ ਵੈਨੇਜ਼ੁਏਲਾ 'ਚ ਇਕ ਲੀਟਰ ਪੈਟਰੋਲ ਦੀ ਕੀਮਤ ਹੁਣ 2.91 ਰੁਪਏ ਹੋ ਗਈ ਹੈ।

ਸਸਤਾ ਪੈਟਰੋਲ ਵੇਚਣ ਵਾਲੇ ਟਾਪ-3 ਦੇਸ਼ਾਂ ਤੋਂ ਬਾਅਦ ਕੁਵੈਤ ਚੌਥੇ ਸਥਾਨ 'ਤੇ ਹੈ। ਇਥੇ ਇਕ ਲੀਟਰ ਪੈਟਰੋਲ ਦੀ ਕੀਮਤ 28.40 ਰੁਪਏ ਹੈ। ਇਹ ਤੀਜੇ ਦੇਸ਼ ਨਾਲੋਂ ਲਗਭਗ 10 ਗੁਣਾ ਮਹਿੰਗਾ ਹੈ। ਅਲਜੀਰੀਆ ਪੰਜਵੇਂ ਨੰਬਰ 'ਤੇ ਹੈ। ਇਥੇ ਪੈਟਰੋਲ 28.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਛੇਵੇਂ ਨੰਬਰ ’ਤੇ ਅੰਗੋਲਾ ਵਿਚ ਪੈਟਰੋਲ ਦੀ ਕੀਮਤ 29.85 ਰੁਪਏ ਪ੍ਰਤੀ ਲੀਟਰ ਹੈ ਅਤੇ ਮਿਸਰ ਵਿਚ ਪੈਟਰੋਲ ਦੀ ਕੀਮਤ 33.68 ਰੁਪਏ ਪ੍ਰਤੀ ਲੀਟਰ ਹੈ। ਤੁਰਕਮੇਨਿਸਤਾਨ 35.69 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਨਾਲ ਅੱਠਵੇਂ ਸਥਾਨ 'ਤੇ ਹੈ। ਮਲੇਸ਼ੀਆ 10ਵੇਂ ਨੰਬਰ 'ਤੇ ਹੈ। ਇਥੇ ਇਕ ਲੀਟਰ ਪੈਟਰੋਲ ਦੀ ਕੀਮਤ 36.61 ਰੁਪਏ ਹੈ।

ਸੱਭ ਤੋਂ ਮਹਿੰਗਾ ਪੈਟਰੋਲ ਵੇਚਣ ਵਾਲੇ ਚੋਟੀ ਦੇ 10 ਦੇਸ਼

ਦੁਨੀਆ ਦਾ ਸੱਭ ਤੋਂ ਮਹਿੰਗਾ ਪੈਟਰੋਲ ਹਾਂਗਕਾਂਗ ਵਿਚ 258.75 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਬਾਅਦ ਮੋਨਾਕੋ ਆਉਂਦਾ ਹੈ, ਜਿਥੇ ਪੈਟਰੋਲ ਦੀ ਕੀਮਤ 194.26 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਬਾਅਦ ਆਈਸਲੈਂਡ (188.02/ਲੀਟਰ), ਨੀਦਰਲੈਂਡ (181.76/ਲੀਟਰ), ਫਿਨਲੈਂਡ (173.74/ਲੀਟਰ), ਸਵਿਟਜ਼ਰਲੈਂਡ (172.83/ਲੀਟਰ), ਅਲਬਾਨੀਆ (172.77/ਲੀਟਰ), ਲੀਚਟਨਸਟਾਈਨ (171.42/ਲੀਟਰ), ਡੈਨਮਾਰਕ (170.81/ਲੀਟਰ) ਅਤੇ ਗ੍ਰੀਸ (₹170.46/ਲੀਟਰ) ਹੈ।

(For more news apart from cheapest petrol selling country List, stay tuned to Rozana Spokesman)